BTV BROADCASTING

ਖ਼ਤਰਨਾਕ Hurricane Beryl ਇਸ ਹਫ਼ਤੇ ਆ ਸਕਦਾ ਹੈ Canada?

ਖ਼ਤਰਨਾਕ Hurricane Beryl ਇਸ ਹਫ਼ਤੇ ਆ ਸਕਦਾ ਹੈ Canada?


ਹਰੀਕੇਨ ਬੇਰੀਲ ਜਿਸ ਨੇ ਹੁਣ ਤੱਕ 11 ਜਾਨਾਂ ਲੈ ਲਈਆਂ ਹਨ, ਹੁਣ ਇਸ ਤੂਫਾਨ ਦਾ ਬਚੇ ਹੋਏ ਹਿੱਸੇ ਦਾ ਕੈਨੇਡਾ ਆਉਣ ਦਾ ਖਤਰਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕੀ ਬੱਚਿਆ-ਕੁਚਿਆ ਹਰੀਕੇਨ ਬੇਰੀਲ ਇਸ ਹਫਤੇ ਕੈਨੇਡਾ ਦੇ ਕੁਝ ਹਿੱਸਿਆ ਵਿੱਚ ਆ ਸਕਦਾ ਹੈ ਜਿਸ ਨਾਲ ਹੜ੍ਹ ਆਉਣ ਦੀ ਸੰਭਾਵਨਾਂ ਹੈ। ਦੱਸਦਈਏ ਕਿ ਬੇਰੀਲ ਸੋਮਵਾਰ ਤੜਕੇ ਟੈਕਸਸ ਦੇ ਤੱਟ ਤੇ ਇੱਕ ਖਤਰਨਾਕ ਤੂਫਾਨ ਅਤੇ ਤੇਜ਼ ਹਵਾਵਾਂ ਦੇ ਨਾਲ ਸ਼੍ਰੇਣੀ 1 ਦੇ ਤੂਫਾਨ ਦੇ ਰੂਪ ਵਿੱਚ ਪਹੁੰਚਿਆ। ਅਤੇ
ਗਲੋਬਲ ਨਿਊਜ਼ ਦੇ ਮੌਸਮ ਵਿਗਿਆਨੀ ਰੌਸ ਹੱਲ ਨੇ ਕਿਹਾ, “ਸੋਮਵਾਰ ਸਵੇਰੇ ਸਵੇਰੇ ਖਾੜੀ ਤੱਟ ‘ਤੇ ਲੈਂਡਫਾਲ ਕਰਨ ਤੋਂ ਬਾਅਦ, ਤੂਫਾਨ ਦੇ ਬਚੇ ਹੋਏ ਹਿੱਸੇ ਅਮਰੀਕਾ ਭਰ ਵਿੱਚ ਵਧਣ ਵਾਲੇ ਘੱਟ ਦਬਾਅ ਦੇ ਖੰਭੇ ਨਾਲ ਸੰਪਰਕ ਕਰਨਾ ਸ਼ੁਰੂ ਕਰ ਦੇਣਗੇ ਅਤੇ ਉੱਚ ਪੱਧਰੀ ਹਵਾ ਦੇ ਵਹਾਅ ਨੂੰ ਮਹਾਨ ਝੀਲਾਂ ਵੱਲ ਵਧਣਗੇ,” ਗਲੋਬਲ ਨਿਊਜ਼ ਦੇ ਮੌਸਮ ਵਿਗਿਆਨੀ ਰੌਸ ਹੱਲ ਨੇ ਕਿਹਾ। ਕੈਨੇਡਾ ਦੇ ਮੌਸਮ ਵਿਗਿਆਨੀ ਦਾ ਕਹਿਣਾ ਹੈ ਕੀ ਹਰੀਕੇਨ ਬੇਰੀਲ ਦੇ ਰੇਮੇਨੈਂਟਸ ਬੁਧਵਾਰ ਤੱਕ ਕੈਨੇਡਾ ਪਹੁੰਚ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਦੱਖਣੀ ਓਨਟੈਰੀਓ ਤੋਂ ਦੱਖਣ-ਪੱਛਮ ਕਬੇਕ ਤੱਕ ਅਤੇ ਅੰਤ ਵਿੱਚ ਮੈਰੀਟਾਈਮਜ਼, ਸੰਭਾਵਤ ਤੌਰ ਤੇ ਨਿਊ ਬਰੰਜ਼ਵਿਕ ਦੇ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਚਿੰਤਾ ਹੈ। ਹਾਲਾਂਕਿ ਅਜੇ ਵੀ ਇਹ ਅਸਪਸ਼ਟ ਹੈ ਕਿ ਕਿਹੜੇ ਖਾਸ ਖੇਤਰਾਂ ਵਿੱਚ ਸਭ ਤੋਂ ਜ਼ਿਆਦਾ ਮੀਂਹ ਪਵੇਗਾ। ਪਰ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਥਾਨਕ ਤੌਰ ‘ਤੇ 25 ਮਿਲੀਮੀਟਰ ਤੋਂ 50+ ਮਿਲੀਮੀਟਰ ਦੇ ਵਿਚਕਾਰ ਕਿਤੇ ਵੀ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਨਾਲ ਕੁਝ ਸਥਾਨਕ ਹੜ੍ਹ ਆ ਸਕਦੇ ਹਨ, ਖਾਸ ਕਰਕੇ ਸ਼ਹਿਰੀ ਖੇਤਰਾਂ

Related Articles

Leave a Reply