ਕੋਲੋਰਾਡੋ ਸੁਪਰਮਾਰਕੀਟ ਸ਼ੂਟਰ ਮਾਮਲੇ ਚ ਦੋਸ਼ੀ ਕਰਾਰ, ਪਾਗਲਪਣ ਦੀ ਅਪੀਲ ਕੀਤੀ ਗਈ ਰੱਦ।ਅਹਿਮਦ ਅਲੀਸਾ, ਜਿਸਨੇ 2021 ਵਿੱਚ ਕੋਲੋਰਾਡੋ ਦੇ ਇੱਕ ਸੁਪਰਮਾਰਕੀਟ ਵਿੱਚ 10 ਲੋਕਾਂ ਦੀ ਹੱਤਿਆ ਕੀਤੀ ਸੀ, ਨੂੰ ਕਤਲ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਉਸ ਦੇ ਬਚਾਅ ਪੱਖ ਨੇ ਦਲੀਲ ਦਿੱਤੀ ਕਿ ਉਹ ਪਾਗਲਪਣ ਕਾਰਨ ਦੋਸ਼ੀ ਨਹੀਂ ਸੀ, ਕਿਉਂਕਿ ਉਹ ਸਿਜ਼ੋਫਰੀਨੀਆ ਤੋਂ ਪੀੜਤ ਹੈ, ਪਰ ਅਦਾਲਤ ਨੇ ਇਸ ਦਾਅਵੇ ਨੂੰ ਵੀ ਰੱਦ ਕਰ ਦਿੱਤਾ। ਇਸ ਮਾਮਲੇ ਵਿੱਚਵਕੀਲਾਂ ਨੇ ਦਿਖਾਇਆ ਕਿ ਉਹ ਹਮਲੇ ਦੌਰਾਨ ਉਹ ਕੀ ਕਰ ਰਿਹਾ ਹੈ ਆਪਣੀਆਂ ਕਾਰਵਾਈਆਂ ਤੋਂ ਜਾਣੂ ਸੀ। ਦੱਸਦਈਏ ਕਿ ਸਾਲ 2021 ਵਿੱਚ ਅਲੀਸਾ ਨੇ ਸਟੋਰ ‘ਤੇ ਪਹੁੰਚਣ ਤੋਂ ਇਕ ਮਿੰਟ ਦੇ ਅੰਦਰ-ਅੰਦਰ ਇਕ ਪੁਲਿਸ ਅਧਿਕਾਰੀ ਸਮੇਤ 10 ਲੋਕਾਂ ਦੀ ਹੱਤਿਆ ਕਰ ਦਿੱਤੀ। ਆਵਾਜ਼ਾਂ ਸੁਣਨ ਦੇ ਬਾਵਜੂਦ, ਫੋਰੈਂਸਿਕ ਮਨੋਵਿਗਿਆਨੀਆਂ ਨੇ ਸਿੱਟਾ ਕੱਢਿਆ ਕਿ ਗੋਲੀਬਾਰੀ ਦੇ ਸਮੇਂ ਉਹ ਸਮਝਦਾਰ ਸੀ। ਅਤੇ ਬਚਾਅ ਪੱਖ ਨੇ ਉਸ ਦੇ ਪਾਗਲਪਣ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਦਿੱਤਾ। ਇਸ ਦੌਰਾਨ ਪੀੜਤਾਂ ਦੇ ਪਰਿਵਾਰ ਮੁਕੱਦਮੇ ਵਿੱਚ ਸ਼ਾਮਲ ਹੋਏ, ਭਾਵਨਾਤਮਕ ਫੁਟੇਜ ਦੇਖੇ ਅਤੇ ਬਚੇ ਲੋਕਾਂ ਤੋਂ ਗਵਾਹੀ ਸੁਣੀ ਗਈ। ਅਲੀਸਾ ਦੇ ਪਰਿਵਾਰ ਨੇ ਉਸਦੀ ਮਾਨਸਿਕ ਗਿਰਾਵਟ ਬਾਰੇ ਗਵਾਹੀ ਦਿੱਤੀ, ਪਰ ਮਾਹਰਾਂ ਨੇ ਕਿਹਾ ਕਿ ਉਸਦੀ ਮਾਨਸਿਕ ਬਿਮਾਰੀ ਪਾਗਲਪਣ ਦੀ ਕਾਨੂੰਨੀ ਪਰਿਭਾਸ਼ਾ ਨੂੰ ਪੂਰਾ ਨਹੀਂ ਕਰਦੀ ਹੈ। ਹਾਲਾਂਕਿ ਉਸ ਨੇ ਸੋਚਦੇ ਸਮਝਦੇ ਹੋਏ ਇਹ ਹਮਲਾ ਕਿਉਂ ਕੀਤਾ ਇਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ।