6 ਮਾਰਚ 2024: PM ਨਰਿੰਦਰ ਮੋਦੀ ਨੇ ਕੋਲਕਾਤਾ ਵਿੱਚ 15,400 ਕਰੋੜ ਰੁਪਏ ਦੇ ਕਈ ਕਨੈਕਟੀਵਿਟੀ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਕੋਲਕਾਤਾ ਦੇ ਹਾਵੜਾ ਮੈਦਾਨ ਅਤੇ ਐਸਪਲੇਨੇਡ ਵਿਚਕਾਰ ਅੰਡਰਵਾਟਰ ਮੈਟਰੋ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾ ਕੇ ਅੰਡਰਵਾਟਰ ਮੈਟਰੋ ਟ੍ਰੇਨ ਦਾ ਕੀਤਾ ਉਦਘਾਟਨ । ਉਦਘਾਟਨ ਤੋਂ ਬਾਅਦ, ਪ੍ਰਧਾਨ ਮੰਤਰੀ ਮੋਦੀ ਕੋਲਕਾਤਾ ਵਿੱਚ ਭਾਰਤ ਦੀ ਪਹਿਲੀ ਅੰਡਰਵਾਟਰ ਮੈਟਰੋ ਰੇਲ ਵਿੱਚ ਸਵਾਰ ਹੋਏ ਅਤੇ ਵਿਦਿਆਰਥੀਆਂ ਨਾਲ ਸਫ਼ਰ ਕਰਦੇ ਹੋਏ ਗੱਲਬਾਤ ਕੀਤੀ।
ਇਸ ਨਾਲ ਭਾਰਤ ਵਿੱਚ ਨਦੀ ਦੇ ਹੇਠਾਂ ਬਣੀ ਪਹਿਲੀ ਸੁਰੰਗ ਨੂੰ ਵੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਇਹ ਮੈਟਰੋ ਜ਼ਮੀਨ ਤੋਂ 33 ਮੀਟਰ ਹੇਠਾਂ ਅਤੇ ਹੁਗਲੀ ਨਦੀ ਦੇ ਪੱਧਰ ਤੋਂ 13 ਮੀਟਰ ਹੇਠਾਂ ਬਣੇ ਟ੍ਰੈਕ ‘ਤੇ ਚੱਲੇਗੀ। 1984 ਵਿੱਚ ਦੇਸ਼ ਦੀ ਪਹਿਲੀ ਮੈਟਰੋ ਟਰੇਨ ਕੋਲਕਾਤਾ ਉੱਤਰ-ਦੱਖਣੀ ਕਾਰੀਡੋਰ (ਨੀਲੀ ਲਾਈਨ) ਵਿੱਚ ਚੱਲੀ ਸੀ। 40 ਸਾਲਾਂ ਬਾਅਦ ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਰੇਲ ਇੱਕ ਵਾਰ ਫਿਰ ਇੱਥੋਂ ਚੱਲੇਗੀ।