ਆਰਥੁਰ ਜੇਈ ਚਾਈਲਡ ਕੰਪਰੀਹੈਂਸਿਵ ਕੈਂਸਰ ਸੈਂਟਰ, ਜਿਸਨੂੰ ਕੈਲਗਰੀ ਕੈਂਸਰ ਸੈਂਟਰ ਵੀ ਕਿਹਾ ਜਾਂਦਾ ਹੈ, ਹੁਣ ਅਧਿਕਾਰਤ ਤੌਰ ‘ਤੇ ਮਰੀਜ਼ਾਂ ਲਈ ਖੋਲ੍ਹ ਦਿੱਤਾ ਗਿਆ ਹੈ।
ਅਲਬਰਟਾ ਹੈਲਥ ਸਰਵਿਸਿਜ਼ ਨੇ ਇਸ ਦੀ ਪੁਸ਼ਟੀ ਕਰਦੇ ਹੋਇਆ ਕਿਹਾ ਕਿ ਇਸ ਸੈਂਟਰ ਵਿੱਚ ਬਾਹਰੀ ਮਰੀਜ਼ਾਂ ਦੀਆਂ ਸੇਵਾਵਾਂ ਸਭ ਤੋਂ ਪਹਿਲਾਂ ਆਉਣਗੀਆਂ, ਕਿਉਂਕਿ ਮਰੀਜ਼ਾਂ ਦਾ ਤਬਾਦਲਾ ਪੜਾਵਾਂ ਵਿੱਚ ਸ਼ੁਰੂ ਕੀਤਾ ਜਾਵੇਗਾ।
AHS ਮੁਤਾਬਕ ਇਸ ਨਵੀਂ ਸਹੂਲਤ ਵਿੱਚ 160 ਮਰੀਜ਼ਾਂ ਦੇ ਬਿਸਤਰੇ, 90 ਤੋਂ ਵੱਧ ਕੀਮੋਥੈਰੇਪੀ ਕੁਰਸੀਆਂ, ਅਤੇ 12 ਰੇਡੀਏਸ਼ਨ ਥੈਰੇਪੀ ਵਾਲਟ ਸ਼ਾਮਲ ਹਨ। ਇਸ ਵਿੱਚ ਇੱਕ ਅਤਿ-ਆਧੁਨਿਕ ਖੋਜ ਕੇਂਦਰ ਵੀ ਮੌਜੂਦ ਹੈ।
ਰਿਪੋਰਟ ਮੁਤਾਬਕ ਕੈਲਗਰੀ ਵਿੱਚ ਇਸ ਨਵੇਂ ਸੈਂਟਰ ਦੀ ਉਸਾਰੀ 2017 ਵਿੱਚ, ਰੇਚਲ ਨੌਟਲੀ ਦੀ ਸਰਕਾਰ ਦੇ ਅਧੀਨ ਸ਼ੁਰੂ ਹੋਈ, ਅਤੇ ਉਸ ਦੌਰਾਨ ਪ੍ਰੋਜੈਕਟ ਦੀ ਲਾਗਤ $1.4 ਬਿਲੀਅਨ ਡਾਲਰ ਸੀ।
ਇਥੇ ਗੌਰ ਕਰਨਯੋਗ ਹੈ ਕਿ ਇਹ ਕੈਂਸਰ ਸੈਂਟਰ ਅਲਬਰਟਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਸਰਕਾਰੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੈਲਗਰੀ ਕੈਂਸਰ ਸੈਂਟਰ ਨੂੰ 200 ਤੋਂ ਵੱਧ ਵਾਲੰਟੀਅਰਾਂ ਦੀ ਲੋੜ ਹੋਵੇਗੀ। ਜਿਸ ਦੀ ਹੋਰ ਜਾਣਕਾਰੀ ਜਾਂ ਸਾਈਨ ਅੱਪ ਲਈ, ਤੁਸੀਂ ਅਲਬਰਟਾ ਹੈਲਥ ਸਰਵਿਸਿਜ਼ ਦੀ ਵੈੱਬਸਾਈਟ ‘ਤੇ ਪ੍ਰਾਪਤ ਕਰ ਸਕਦੇ ਹੋ।