ਕੈਲਗਰੀ ਪੁਲਿਸ ਫਿਸ਼ ਕ੍ਰੀਕ ਪਾਰਕ ਵਿੱਚ ਜਿਨਸੀ ਹਮਲੇ ਦੀ ਕਰ ਰਹੀ ਹੈ ਜਾਂਚ।ਕੈਲਗਰੀ ਪੁਲਿਸ ਫਿਸ਼ ਕ੍ਰੀਕ ਪਾਰਕ ਵਿੱਚ 1 ਅਗਸਤ ਨੂੰ ਹੋਏ ਇੱਕ ਨੌਜਵਾਨ ਕੁੜੀ ਦੇ ਜਿਨਸੀ ਸ਼ੋਸ਼ਣ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਇਹ ਹਮਲਾ ਰਾਤ 8 ਤੋਂ 9 ਵਜੇ ਦੇ ਵਿਚਕਾਰ ਆਈਸ ਕੇਵਜ਼, ਇੱਕ ਪ੍ਰਸਿੱਧ ਤੈਰਾਕੀ ਖੇਤਰ ਵਿੱਚ ਹੋਇਆ। ਜਦੋਂ ਇੱਕ ਅਣਪਛਾਤਾ ਵਿਅਕਤੀ ਪੀੜਤਾ ਕੋਲ ਪਹੁੰਚਿਆ ਜਦੋਂ ਉਹ ਸਵਿਮਿੰਗ ਕਰ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਬੱਚੀ ਦੀ ਮਾਂ ਨੇੜੇ ਹੀ ਆਪਣੇ ਦੋਸਤ ਮਿਤਰਾਂ ਨਾਲ ਬੈਠੀ ਸੀ ਅਤੇ ਜਦੋਂ ਉਹ ਉਥੋਂ ਵਾਪਸ ਜਾਣ ਲੱਗੇ ਤਾਂ ਬੱਚੀ ਨੇ ਆਪਣੀ ਮਾਂ ਨੂੰ ਜਿਨਸੀ ਹਮਲੇ ਬਾਰੇ ਦੱਸਿਆ। ਜਿਸ ਦਾ ਪਤਾ ਲੱਗਦੇ ਹੀ ਮਾਂ ਨੇ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਨਾ ਦਿੱਤੀ। ਅਜੇ ਤੱਕ ਜੋ ਅਪਡੇਟ ਸਾਹਮਣੇ ਆਈ ਹੈ ਉਸ ਮੁਤਾਬਕ ਇਸ ਮਾਮਲੇ ਵਿੱਚ ਅਧਿਕਾਰੀਆਂ ਨੇ ਇੱਕ ਸ਼ੱਕੀ ਦੀ ਪਛਾਣ ਕੀਤੀ ਹੈ ਜਿਸ ਦੀ ਉਮਰ ਮਿਡ-30’s ਦੱਸੀ ਜਾ ਰਹੀ ਹੈ। ਅਤੇ ਅਧਿਕਾਰੀ ਕਿਸੇ ਠੋਸ ਸਬੂਤ ਤੱਕ ਪਹੁੰਚਣ ਲਈ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਲੋਕਾਂ ਤੋਂ ਵੀ ਜਾਣਕਾਰੀ ਦੀ ਮੰਗ ਕਰ ਰਹੇ ਹਨ ਜੋ ਉਸ ਸਮੇਂ ਉਥੇ ਮੌਜੂਦ ਸੀ। ਪੁਲਿਸ ਦਾ ਮੰਨਣਾ ਹੈ ਕਿ ਜਿਹੜੇ ਸ਼ੱਕੀ ਦੀ ਉਨ੍ਹਾਂ ਨੂੰ ਭਾਲ ਹੈ ਉਹ ਅਕਸਰ ਆਈਸ ਕੇਵਸ ਦੇ ਵਿੱਚ ਜਾਂਦਾ ਰਹਿੰਦਾ ਹੈ। ਇਸ ਜਿਨਸੀ ਹਮਲੇ ਤੋਂ ਬਾਅਦ ਪੁਲਿਸ ਨੇ ਹੋਰਾਂ ਦੀ ਸੁਰੱਖਿਆ ਲਈ ਖੇਤਰ ਵਿੱਚ ਸੁਰੱਖਿਆ ਉਪਾਅ ਲਾਗੂ ਕੀਤੇ ਹਨ ਜਦੋਂ ਕਿ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ। ਅਤੇ ਨਾਲ ਹੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੈਲਗਰੀ ਪੁਲਿਸ ਨਾਲ ਸੰਪਰਕ ਕਰੇ ਜਾਂ ਕ੍ਰਾਈਮ ਸਟੌਪਰਸ ਦੁਆਰਾ ਗੁਮਨਾਮ ਰੂਪ ਵਿੱਚ ਇਸ ਜਿਨਸੀ ਹਮਲੇ ਨਾਲ ਜੁੜੀ ਕੋਈ ਵੀ ਟਿਪ ਦਰਜ ਕਰਵਾ ਸਕਦੇ ਹਨ।