ਫਲਿੱਪ’ ਬਰਗਰਜ਼, ਜੋ ਕਿ ਕੈਲਗਰੀ ਦੇ ਕੇਂਸਿੰਗਟਨ ਇਲਾਕੇ ਵਿੱਚ ਸਥਿਤ ਹੈ, ਨੇ ਮੰਗਲਵਾਰ ਨੂੰ ਕ੍ਰਿਸਮਿਸ ਦੇ ਮੌਕੇ ‘ਤੇ ਸੈਂਕੜੇ ਕੈਲਗਰੀ ਵਾਸੀਆਂ ਨੂੰ ਮੁਫ਼ਤ ਬਰਗਰ ਵੰਡੇ।
ਰੈਸਟੋਰੈਂਟ ਨੇ ਮਸਤਡ ਸੀਡ ਨੂੰ 300 ਬਰਗਰ ਵੰਡੇ, ਤਾਂ ਜੋ ਉਹ ਆਪਣੇ ਗਾਹਕਾਂ ਨੂੰ ਖਾਣਾ ਦੇ ਸਕਣ, ਅਤੇ ਡ੍ਰਾਪ ਇਨ ਸੈਂਟਰ ਨੂੰ ਵੀ ਸੈਂਕੜੇ ਬਰਗਰ ਦਿੱਤੇ ਗਏ ਤਾਂ ਜੋ ਉਹ ਘਰੇਲੂ ਲੋਕਾਂ ਨੂੰ ਖਾਣਾ ਦੇ ਸਕਣ। ਅਤੇ ਜੋ ਵੀ ਵਿਅਕਤੀ ਰੈਸਟੋਰੈਂਟ ਵਿੱਚ ਆਇਆ, ਉਸਨੂੰ ਮੁਫ਼ਤ ਬਰਗਰ ਖਾਣ ਦਾ ਮੌਕਾ ਮਿਲਿਆ।
ਰੈਸਟੋਰੈਂਟ ਦੇ ਕੋ-ਓਨਰ ਜੋਰਜੀ ਕਿਓਰੋ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਇਸ ਇਲਾਕੇ ਵਿੱਚ ਕੁਝ ਲੋਕ ਗਰੀਬ ਹਨ ਅਤੇ ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਛੁੱਟੀਆਂ ਦੇ ਸਮੇਂ ਵਿੱਚ ਭੁੱਖਾ ਰਹੇ, ਅਤੇ ਉਹਨਾਂ ਨੇ ਕਿਹਾ ਕਿ “ਕੁਝ ਲੋਕ ਪਰਿਵਾਰ ਨਾਲ ਮਿਲ ਕੇ ਜਸ਼ਨ ਮਨਾਉਂਦੇ ਹਨ, ਪਰ ਕੁਝ ਲੋਕਾਂ ਕੋਲ ਉਹ ਮੌਕਾ ਨਹੀਂ ਹੁੰਦਾ।” ਰੈਸਟੋਰੈਂਟ ਦਾ ਟੀਚਾ ਇੱਕ ਹਜ਼ਾਰ ਬਰਗਰ ਦੀ ਸੇਵਾ ਕਰਨ ਦਾ ਸੀ। ਅਤੇ ਇਹ ਬਰਗਰ ਜੌਇੰਟ ਪਿਛਲੇ 7 ਸਾਲਾਂ ਤੋਂ ਮੁਫ਼ਤ ਬਰਗਰ ਵੰਡਣ ਦੀ ਸੇਵਾ ਕਰ ਰਿਹਾ ਹੈ।
ਮਸਤਡ ਸੀਡ ਦੇ ਸਾਈਟ ਲੀਡ, ਐਰਿਕ ਮੈਕਕੋਮਿਸ਼ ਨੇ ਰੈਸਟੋਰੈਂਟ ਦੇ ਮਾਲਕਾ ਦਾ ਧੰਨਵਾਦ ਕੀਤਾ। ਅਤੇ ਉਹਨਾਂ ਨੇ ਕਿਹਾ ਕਿ “ਇਹ ਸਾਡੇ ਲਈ ਇਹ ਬਹੁਤ ਵੱਡੀ ਮਦਦ ਹੈ।”
ਉਹ ਕਹਿੰਦੇ ਹਨ ਕਿ ਮਸਤਡ ਸੀਡ ਵਿੱਚ 50 ਤੋਂ ਵੱਧ ਔਰਤਾਂ ਸ਼ੈਲਟਰ ਵਿੱਚ ਰਹਿ ਰਹੀਆਂ ਹਨ, ਇਸਦੇ ਨਾਲ ਹੀ 30-40 ਲੋਕ ਰੀਕਵਰੀ ਪ੍ਰੋਗਰਾਮ ਵਿੱਚ ਸ਼ਾਮਲ ਹਨ ਅਤੇ ਹੋਰ 100-150 ਲੋਕ ਆਮ ਖੇਤਰ ਵਿੱਚ ਹਨ।