BTV BROADCASTING

Watch Live

ਕੈਲਗਰੀ ਦੇ ਪੂਰਬ ‘ਚ ਹਥਿਆਰਬੰਦ ਸ਼ੱਕੀਆਂ ਦੁਆਰਾ ਘਾਤਕ ਗੋਲੀਬਾਰੀ

ਕੈਲਗਰੀ ਦੇ ਪੂਰਬ ‘ਚ ਹਥਿਆਰਬੰਦ ਸ਼ੱਕੀਆਂ ਦੁਆਰਾ ਘਾਤਕ ਗੋਲੀਬਾਰੀ

ਬੀਤੇ ਦਿਨ ਕੈਲਗਰੀ ਦੇ ਪੂਰਬ ਵਿੱਚ ਦੋ ਹਥਿਆਰਬੰਦ ਸ਼ੱਕੀਆਂ ਦੁਆਰਾ ਗੋਲੀ ਮਾਰ ਕੇ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਵਿਅਕਤੀ ਰੌਕੀ ਵਿਊ ਕਾਉਂਟੀ ਦਾ ਇੱਕ ਕਰਮਚਾਰੀ ਮੰਨਿਆ ਜਾਂਦਾ ਹੈ, ਜਿੱਥੇ ਇਹ ਘਟਨਾ ਵਾਪਰੀ ਸੀ। ਜਦੋਂ ਗੋਲੀਬਾਰੀ ਹੋਈ ਉਸ ਸਮੇਂ ਘਟਨਾ ਦੀ ਰਿਪੋਰਟ ਲਈ ਸਟ੍ਰੈਥਮੋਰ ਆਰਸੀਐਮਪੀ ਅਧਿਕਾਰੀਆਂ ਨੂੰ ਦੁਪਹਿਰ ਤੋਂ ਪਹਿਲਾਂ ਟਾਊਨਸ਼ਿਪ ਰੋਡ 250 ਅਤੇ ਰੇਂਜ ਰੋਡ 282 ‘ਤੇ ਬੁਲਾਇਆ ਗਿਆ ਸੀ। ਜਿਥੇ ਇਹ ਇਲਾਕਾ ਕੈਲਗਰੀ ਤੋਂ ਲਗਭਗ 10 ਕਿਲੋਮੀਟਰ ਪੂਰਬ ਵੱਲ ਕੋਨਰਿਚ ਦੇ ਪਿੰਡ ਦੇ ਪੂਰਬ ਵੱਲ ਹੈ। ਅਤੇ ਜਦੋਂ ਮਾਊਂਟੀਜ਼ ਘਟਨਾ ਵਾਲੀ ਥਾਂ ਤੇ ਪਹੁੰਚੇ, ਉਦੋਂ ਉਨ੍ਹਾਂ ਨੂੰ ਦੋ ਲੋਕ ਮਿਲੇ ਜਿਨ੍ਹਾਂ ਨੂੰ ਗੋਲੀ ਮਾਰੀ ਗਈ ਸੀ। ਅਧਿਕਾਰੀਆਂ ਮੁਤਾਬਕ ਘਟਨਾ ਸਥਾਨ ਤੇ ਪਹੁੰਚਣ ਵੇਲੇ ਇੱਕ ਦੀ ਹਾਲਤ ਜ਼ਿਆਦਾ ਨਾਜ਼ੁਕ ਸੀ ਅਤੇ ਦੂਜੇ ਨੂੰ ਸਤਹੀ ਤੌਰ ‘ਤੇ ਗੋਲੀਆਂ ਲੱਗੀਆਂ ਸੀ। ਇਸ ਘਟਨਾ ਨੂੰ ਲੈ ਕੇ ਬੀਤੀ ਸ਼ਾਮ ਨੂੰ ਰੌਕੀ ਵਿਊ ਕਾਉਂਟੀ ਦੀ ਵੈਬਸਾਈਟ ‘ਤੇ ਇੱਕ ਬਿਆਨ ਵਿੱਚ ਕਰਮਚਾਰੀ ਕੋਲਿਨ ਹਫ ਦੇ ਦੇਹਾਂਤ ‘ਤੇ “ਉਦਾਸੀ ਅਤੇ ਸਦਮੇ” ਦਾ ਪ੍ਰਗਟਾਵਾ ਕਰਦਿਆਂ ਪੋਸਟ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਮੌਤ ਗੋਲੀਬਾਰੀ ਤੋਂ ਬਾਅਦ ਹੋਈ ਜੋ ਦਿਨ ਦੇ ਸ਼ੁਰੂ ਵਿੱਚ ਵਾਪਰੀ ਸੀ। ਫੋਰਟਿਸ ਅਲਬਰਟਾ ਨੇ ਕਿਹਾ ਕਿ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਦੂਜਾ ਵਿਅਕਤੀ ਵੀ ਇੱਕ ਕਰਮਚਾਰੀ ਸੀ, ਪਰ ਉਸਨੇ ਆਪਣਾ ਨਾਮ ਜਾਰੀ ਨਹੀਂ ਕੀਤਾ। ਫੋਰਟਿਸ ਦੁਆਰਾ ਭੇਜੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਦੋਂ ਇਹ ਵਾਪਰਿਆ ਤਾਂ ਵਿਅਕਤੀ “ਰੁਟੀਨ ਕੰਮ” ਕਰ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਆਰਸੀਐਮਪੀ ਦਾ ਕਹਿਣਾ ਹੈ ਕਿ ਇਸ ਵਿੱਚ ਸ਼ਾਮਲ ਦੋ ਅਪਰਾਧੀ ਇੱਕ white half-ton pickup truck ਵਿੱਚ ਮੌਕੇ ਤੋਂ ਫਰਾਰ ਹੋ ਗਏ, ਜੋ ਕਿ ਰੌਕੀ ਵਿਊ ਕਾਉਂਟੀ ਫਲੀਟ ਵਾਹਨ ਸੀ। ਜਿਸ ਤੋਂ ਬਾਅਦ ਪੁਲਿਸ ਨੇ ਗੱਡੀ ਨੂੰ ਟਾਊਨਸ਼ਿਪ ਰੋਡ 252 ਅਤੇ ਰੇਂਜ ਰੋਡ 260 ਦੇ ਨੇੜੇ ਕਿਸੇ ਹੋਰ ਸਥਾਨ ‘ਤੇ ਟ੍ਰੈਕ ਕੀਤਾ। ਜਿਥੇ ਵਾਹਨ ਨੂੰ ਡੰਪ ਕਰ ਦਿੱਤਾ ਗਿਆ ਸੀ ਅਤੇ ਸ਼ੱਕੀ ਖੇਤਰ ਵਿੱਚ ਮੌਜੂਦ ਨਹੀਂ ਸਨ। ਅਜੇ ਵੀ ਦੋਵੇਂ ਸ਼ੱਕੀ ਫਰਾਰ ਦੱਸੇ ਜਾ ਰਹੇ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਹਿੰਸਾ ਦਾ ਮੰਤਵ ਕੀ ਸੀ ਅਤੇ ਕੀ ਇਹ ਇੱਕ ਟਾਰਗੇਟੇਡ ਗੋਲੀਬਾਰੀ ਸੀ। ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਲੋਕਾਂ ਨੂੰ ਸ਼ੱਕੀ ਵਿਅਕਤੀਆਂ ਦਾ ਕੋਈ ਵੇਰਵਾ ਨਹੀਂ ਦਿੱਤਾ ਗਿਆ ਹੈ, ਹਾਲਾਂਕਿ ਸਟ੍ਰੈਥਮੋਰ ਆਰਸੀਐਮਪੀ ਨੇ ਕਿਹਾ ਹੈ ਕਿ ਉਹ “ਹਥਿਆਰਬੰਦ ਅਤੇ ਖਤਰਨਾਕ” ਹਨ।

Related Articles

Leave a Reply