BTV BROADCASTING

ਕੈਲਗਰੀ ਜ਼ੂ ਵਿੱਚ 12 ਨਵੰਬਰ ਨੂੰ ਦੋ ਸਾਲਾਂ ਦੇ western lowland gorilla

ਕੈਲਗਰੀ ਜ਼ੂ ਵਿੱਚ 12 ਨਵੰਬਰ ਨੂੰ ਦੋ ਸਾਲਾਂ ਦੇ western lowland gorilla

ਕੈਲਗਰੀ ਜ਼ੂ ਵਿੱਚ 12 ਨਵੰਬਰ ਨੂੰ ਦੋ ਸਾਲਾਂ ਦੇ western lowland gorilla, ਏਅਰ, ਦੀ ਮਨੁੱਖੀ ਗਲਤੀ ਕਾਰਨ ਦੁੱਖਦਾਈ ਮੌਤ ਹੋ ਗਈ।ਅਧਿਕਾਰੀਆਂ ਦੇ ਮੁਤਾਬਕ, ਇੱਕ ਕਰਮਚਾਰੀ ਨੇ ਸਿਖਲਾਈ ਲਈ ਏਅਰ ਨੂੰ ਵੱਖ ਕਰਨ ਦੀ ਕੋਸ਼ਿਸ਼ ਦੌਰਾਨ ਗਲਤੀ ਨਾਲ, ਗਲਤ ਹਾਈਡ੍ਰੌਲਿਕ ਦਰਵਾਜ਼ਾ ਐਕਟਿਵੇਟ ਕਰ ਦਿੱਤਾ। ਜਿਥੇ ਦਰਵਾਜ਼ੇ ਦੀ ਚਪੇਟ ‘ਚ ਆਉਣ ਕਾਰਨ ਏਅਰ ਦੇ ਸਿਰ ‘ਤੇ ਗੰਭੀਰ ਸੱਟਾਂ ਆਈਆਂ ਅਤੇ ਤੁਰੰਤ ਬਚਾਉਣ ਯਤਨਾਂ ਦੇ ਬਾਵਜੂਦ, ਉਸ ਦੀ ਜਾਨ ਬਚਾਈ ਨਹੀਂ ਜਾ ਸਕੀ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਜ਼ੂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨਵੇਂ ਸੁਰੱਖਿਆ ਕਾਇਦਿਆਂ ਨੂੰ ਲਾਗੂ ਕੀਤਾ ਹੈ, ਜਿਸ ਵਿੱਚ ਸਟਾਫ ਲਈ ਸਾਲਾਨਾ ਖਾਸ ਟ੍ਰੇਨਿੰਗ ਸ਼ਾਮਲ ਹੈ, ਤਾਂ ਜੋ ਦਰਵਾਜ਼ਿਆਂ ਦੇ ਸੰਚਾਲਨ ਵਿੱਚ ਸੁਧਾਰ ਲਿਆਉਣ ਦੀ ਗਰੰਟੀ ਦਿੱਤੀ ਜਾ ਸਕੇ। ਇਸ ਦੌਰਾਨ ਅਧਿਕਾਰੀਆਂ ਨੇ ਗੋਰੀਲਿਆਂ ਲਈ ਸੁਰੱਖਿਅਤ ਦੂਰੀ ਬਣਾਈ ਰੱਖਣ ਦੇ ਨਵੇਂ ਨਿਯਮ ਵੀ ਲਾਗੂ ਕੀਤੇ ਹਨ ਅਤੇ ਦਰਵਾਜ਼ਿਆਂ ਦੇ ਡਿਜ਼ਾਇਨ ਬਾਰੇ ਵੀ ਮੁੜ ਵਿਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਘਟਨਾ ਜ਼ੂ ਵਿੱਚ ਪਿਛਲੇ ਕੁਝ ਸਾਲਾਂ ਤੋਂ ਜਾਨਵਰਾਂ ਦੀ ਮੌਤ ਦੀ ਲੜੀ ਵਿੱਚ ਇਕ ਹੋਰ ਵਾਧਾ ਹੈ, ਜਿਸ ਨਾਲ ਵਾਈਲਡਲਾਈਫ ਦੇ ਵਕੀਲਾਂ ਵਿੱਚ ਚਿੰਤਾ ਪੈਦਾ ਹੋ ਗਈ ਹੈ। ਆਲੋਚਕ ਜ਼ੂ ਦੀ ਕੰਮਕਾਜ਼ੀ ਪ੍ਰਕਿਰਿਆਵਾਂ ਦੀ ਗਹਿਰਾਈ ਨਾਲ ਸਮੀਖਿਆ ਕਰਨ ਦੀ ਮੰਗ ਕਰ ਰਹੇ ਹਨ ਤਾਂ ਕਿ ਅਗਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਜ਼ੂ ਵਿੱਚ ਸਾਰੇ ਜਾਨਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਜਾ ਸਕੇ।

Related Articles

Leave a Reply