ਕੈਲਗਰੀ ਸ਼ਹਿਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੀਡਰ ਮੇਨ ‘ਤੇ ਪਾਣੀ ਦੀ ਗਤੀ ਅਤੇ ਦਬਾਅ ਵਧਾਉਣ ਲਈ ਬੇਅਰਸਪੌ ਵਾਟਰ ਟ੍ਰੀਟਮੈਂਟ ਪਲਾਂਟ ‘ਤੇ ਇੱਕ ਵਾਧੂ ਪੰਪ ਕਾਫੀ ਹੱਦ ਤੱਕ ਕਿਰਿਆਸ਼ੀਲ ਹੋ ਜਾਵੇਗਾ। ਜੇਕਰ ਅਗਲੇ ਤਿੰਨ ਦਿਨਾਂ ਵਿੱਚ ਨਿਗਰਾਨੀ ਦੌਰਾਨ ਸਭ ਕੁਝ ਠੀਕ ਰਹਿੰਦਾ ਹੈ, ਤਾਂ ਵੀਰਵਾਰ ਨੂੰ ਬਾਹਰੀ ਪਾਣੀ ਦੀਆਂ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ। ਕੈਲਗਰੀ ਮੇਅਰ ਜਯੋਤੀ ਗੋਂਡੇਕ ਨੇ ਇੱਕ ਅਪਡੇਟ ਦਿੰਦੇ ਹੋਏ ਕਿਹਾ ਕਿ ਮੈਂ ਇਸ ਗੱਲ ‘ਤੇ ਜ਼ੋਰ ਨਹੀਂ ਦੇ ਸਕਦੀ ਕਿ ਅਗਲੇ 72 ਘੰਟੇ ਕਿੰਨੇ ਨਾਜ਼ੁਕ ਹਨ। ਇਹ ਇੱਕ ਅਜਿਹੀ ਸਥਿਤੀ ਹੋ ਸਕਦੀ ਹੈ ਜਿੱਥੇ ਪਾਣੀ ਦੀ ਵਧਦੀ ਗਤੀ ਅਤੇ ਦਬਾਅ ਇੱਕ ਹੋਰ ਅਜਿਹੇ hot spot ਵੱਲ ਲੈ ਜਾਵੇ ਜਿਸਨੂੰ ਦੇਖਣ ਅਤੇ ਮੁਰੰਮਤ ਕਰਨ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ 5 ਜੂਨ ਨੂੰ ਮੇਨ ਫੀਡਰ ਲਾਈਨ ‘ਚ ਵੱਡੇ ਪੱਧਰ ‘ਤੇ ਟੁੱਟਣ ਤੋਂ ਬਾਅਦ ਵੱਖ-ਵੱਖ ਪੜਾਵਾਂ ‘ਚ ਪਾਣੀ ‘ਤੇ ਪਾਬੰਦੀਆਂ ਲਗਾਈਆਂ ਗਈਆਂ ਸਨ। ਦੱਸਦਈਏ ਕਿ ਮੁੱਖ ਪਾਈਪ ਪਾਣੀ ਨਾਲ ਭਰੀ ਹੋਈ ਹੈ, ਪਰ ਇਹ ਇਸ ਸਮੇਂ ਆਪਣੀ ਆਮ ਦਰ ਦੇ 55 ਫੀਸਦੀ ਦੀ ਦਰ ਨਾਲ ਵਗ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜਦੋਂ ਵਾਧੂ ਪੰਪ ਚਾਲੂ ਕੀਤਾ ਜਾਵੇਗਾ, ਤਾਂ ਵਹਾਅ ਦੀ ਦਰ ਵਧ ਕੇ 70 ਫੀਸਦੀ ਹੋ ਜਾਵੇਗੀ। ਇਹ ਨਿਰਧਾਰਤ ਕਰਨ ਲਈ ਕਿ, ਕੀ ਕੋਈ ਹੋਰ ਕਮਜ਼ੋਰ ਸਪੌਟਸ ਹਨ ਜਾਂ ਨਹੀਂ, ਜਿਸ ਕਰਕੇ ਪਾਣੀ ਦੇ ਉੱਚ ਦਬਾਅ ਨਾਲ ਪਾਈਪ ਦੀ ਨੇੜਿਓਂ ਨਿਗਰਾਨੀ ਕੀਤੀ ਜਾਵੇਗੀ। ਕੈਲਗਰੀ ਦੇ ਬੁਨਿਆਦੀ ਢਾਂਚਾ ਸੇਵਾਵਾਂ ਦੇ ਜਨਰਲ ਮੈਨੇਜਰ ਮਾਈਕਲ ਥੌਮਸਨ ਨੇ ਕਿਹਾ, “ਇਹ ਸੁਣਨ ਲਈ ਥੋੜਾ ਚਿੰਤਾਜਨਕ ਹੋ ਸਕਦਾ ਹੈ। ਪਰ ਇਹ ਸਾਡੇ calculated decision ਦਾ ਹਿੱਸਾ ਹੈ। ਫਿਲਹਾਲ, ਕੈਲਗਰੀ ਬਾਹਰੀ ਪਾਣੀ ਦੀਆਂ ਪਾਬੰਦੀਆਂ ਦੇ ਪੜਾਅ 3 ਦੇ ਅਧੀਨ ਹੈ, ਮਤਲਬ ਕਿ ਲੋਕਾਂ ਨੂੰ ਸਿਰਫ ਟੂਟੀ ਤੋਂ ਪਾਣੀ ਦੀ ਵਰਤੋਂ ਕਰਦੇ ਹੋਏ, ਪਾਣੀ ਦੇਣ ਵਾਲੇ ਡੱਬੇ ਜਾਂ ਬਾਲਟੀ ਨਾਲ ਪੌਦਿਆਂ ਨੂੰ ਪਾਣੀ ਦੇਣ ਦੀ ਇਜਾਜ਼ਤ ਹੈ। ਅਤੇ ਜੇਕਰ ਵੀਰਵਾਰ ਤੱਕ ਪਾਬੰਦੀਆਂ ਬਹਾਲ ਕੀਤੀਆਂ ਜਾਂਦੀਆਂ ਹਨ ਤਾਂ ਪੜਾਅ 3 ਤੋਂ ਪੜਾਅ 2 ਤੱਕ ਜਾਣ ਨਾਲ, ਕੈਲਗਰੀ ਵਾਸੀਆਂ ਨੂੰ ਹਫ਼ਤੇ ਵਿੱਚ ਇੱਕ ਘੰਟੇ ਤੱਕ ਇੱਕ ਸਪ੍ਰਿੰਕਲਰ ਦੀ ਵਰਤੋਂ ਕਰਨ ਦੀ ਇਜਾਜ਼ਤ ਮਿਲੇਗੀ। ਕਾਬਿਲੇਗੌਰ ਹੈ ਕਿ ਪਾਣੀ ਦੀਆਂ ਸਾਰੀਆਂ ਪਾਬੰਦੀਆਂ ਨੂੰ ਹਟਾਉਣ ਲਈ, ਲਾਈਨ ਦੀ ਨਿਗਰਾਨੀ ਦੌਰਾਨ ਕੋਈ ਸਮੱਸਿਆ ਪਾਏ ਜਾਣ ਤੋਂ ਬਿਨਾਂ, ਪਾਈਪ ਵਿੱਚ ਵਹਾਅ ਦੀ ਦਰ ਨੂੰ ਘੱਟ ਤੋਂ ਘੱਟ 75 ਫੀਸਦੀ ਤੱਕ ਵਾਪਸ ਕਰਨਾ ਹੋਵੇਗਾ।