18 ਜਨਵਰੀ 2024: ਕੈਲਗਰੀ ਦੇ ਸਾਊਥਵੈਸਟ ਇਲਾਕੇ ‘ਚ ਪੁਲਿਸ ਨੂੰ ਐਲੀਮੈਂਟਰੀ ਸਕੂਲ ਦੇ ਬਾਹਰ ਇੱਕ ਔਰਤ ਦੀ ਲਾਸ਼ ਮਿਲੀ ਹੈ ਜਿਸ ਨੂੰ ਲੈ ਕੇ ਪੁਲਿਸ ਨੂੰ ਸ਼ੱਕ ਹੈ ਕੇ, ਕਿਸੀ ਨੇ ਇਸ ਹੱਤਿਆ ਨੂੰ ਅੰਜਾਮ ਦਿੱਤਾ ਗਿਆ|
ਜਾਣਕਾਰੀ ਮੁਤਾਬਕ ਬੀਤੇ ਦਿਨ ਪੁਲਿਸ ਨੂੰ ਸਟ੍ਰੇਥਕੋਨਾ ਪਾਰਕ ਚ ਜੌਨ ਕੋਸਟੇਲੋ ਕੈਥਲਿਕ ਸਕੂਲ ਵਿੱਚ ਪੁਲਿਸ ਨੂੰ ਮੌਕੇ ‘ਤੇ ਬੁਲਾਇਆ ਗਿਆ। ਹਾਲਾਂਕਿ ਅਸਲ ਵਿੱਚ ਕੀ ਘਟਨਾ ਵਾਪਰੀ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕੀ ਇਹ ਟਾਰਗੇਟੇਡ ਇਨਸੀਡੇਂਟ ਸੀ ਜਿਸ ਵਿੱਚ ਪੀੜਤ ਔਰਤ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਇਸ ਘਟਨਾ ਨਾਲ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ। ਪਰ ਇਸ ਸਥਿਤੀ ਨੇ ਉਨ੍ਹਾਂ ਮਾਪਿਆਂ ਨੂੰ ਹੈਰਾਨ ਕਰ ਦਿੱਤਾ ਹੈ ਜਿਨ੍ਹਾਂ ਦੇ ਬੱਚੇ ਸਕੂਲ ਜਾਂਦੇ ਹਨ। ਇਸ ਦੌਰਾਨ ਕੈਲਗਰੀ ਕੈਥਲਿਕ ਸਕੂਲ ਡਿਸਟ੍ਰਿਕਟ ਨੇ ਕਿਹਾ ਕਿ ਉਹ ਕਲਾਸਾਂ ਦੀ ਸ਼ੁਰੂਆਤ ਤੋਂ ਪਹਿਲਾਂ ਵਾਪਰੀ “critical situation” ਵਿੱਚ ਸ਼ਾਮਲ ਸਾਰੇ ਲੋਕਾਂ ਲਈ ਪ੍ਰਾਰਥਨਾ ਕਰ ਰਿਹਾ ਹੈ।ਪੁਲਿਸ ਦਾ ਕਹਿਣਾ ਹੈ ਕਿ ਘਟਨਾ ਘਰੇਲੂ ਕਿਸਮ ਦੀ ਮੰਨੀ ਜਾ ਰਹੀ ਹੈ ਅਤੇ ਅਜੇ ਪੀੜਤ ਦੀ ਪਛਾਣ ਜਾਰੀ ਨਹੀਂ ਕੀਤੀ ਜਾਵੇਗੀ।ਜਾਂਚਕਰਤਾ ਸਕੂਲ ਦੇ ਨੇੜੇ ਘਟਨਾ ਸਥਾਨ ‘ਤੇ ਮੌਜੂਦ ਰਹੇ ਜਿਥੇ ਗਵਾਹਾਂ ਨਾਲ ਗੱਲ ਕਰਕੇ ਹੋਰ ਸਬੂਤ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਗਈ।