BTV BROADCASTING

ਕੈਨੇਡੀਅਨ ਵਸਤਾਂ ‘ਤੇ ਟਰੰਪ ਦੇ 25 ਫੀਸਦੀ ਟੈਰਿਫ ਪ੍ਰਸਤਾਵ ਨੇ ਚਿੰਤਾਵਾਂ ਕੀਤੀਆਂ ਪੈਦਾ ਕੀਤੀਆਂ।

ਕੈਨੇਡੀਅਨ ਵਸਤਾਂ ‘ਤੇ ਟਰੰਪ ਦੇ 25 ਫੀਸਦੀ ਟੈਰਿਫ ਪ੍ਰਸਤਾਵ ਨੇ ਚਿੰਤਾਵਾਂ ਕੀਤੀਆਂ ਪੈਦਾ ਕੀਤੀਆਂ।

ਕੈਨੇਡੀਅਨ ਵਪਾਰਕ ਅਤੇ ਰਾਜਨੀਤਿਕ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਡੋਨਾਲਡ ਟਰੰਪ ਕੈਨੇਡੀਅਨ ਸਮਾਨ ‘ਤੇ 25% ਟੈਰਿਫ ਲਗਾ ਦਿੰਦੇ ਹਨ, ਤਾਂ ਇਸਦਾ ਬਹੁਤ ਵੱਡਾ ਆਰਥਿਕ ਪ੍ਰਭਾਵ ਪਵੇਗਾ। ਟਰੰਪ ਨੇ ਟਰੂਥ ਸੋਸ਼ਲ ‘ਤੇ ਐਲਾਨ ਕੀਤਾ ਕਿ ਜਦੋਂ ਤੱਕ ਕੈਨੇਡਾ ਅਤੇ ਮੈਕਸੀਕੋ ਗੈਰ-ਕਾਨੂੰਨੀ ਸਰਹੱਦ ਪਾਰ ਕਰਨ ਅਤੇ ਨਸ਼ਿਆਂ, ਖਾਸ ਕਰਕੇ ਫੈਂਟਾਨਿਲ ਨੂੰ ਰੋਕਣ ਲਈ ਕਾਰਵਾਈ ਨਹੀਂ ਕਰਦੇ, ਉਦੋਂ ਤੱਕ ਟੈਰਿਫ ਲਾਗੂ ਰਹੇਗਾ। ਇਸ ਦੌਰਾਨ ਕੈਨੇਡੀਅਨ ਅਮਰੀਕਨ ਬਿਜ਼ਨਸ ਕੌਂਸਲ ਦੇ ਸੀਈਓ Beth Burke ਨੇ ਕਿਹਾ ਕਿ ਟੈਰਿਫ ਦੋਵਾਂ ਪਾਸਿਆਂ ਦੇ ਵਪਾਰ ਨੂੰ ਨਕਾਰਾਤਮਕ ਤੌਰ ‘ਤੇ ਪ੍ਰਭਾਵਤ ਕਰੇਗਾ।ਉਥੇ ਹੀ ਓਨਟਾਰੀਓ ਦੇ Doug Ford, ਕਿਊਬਿਕ ਦੇ ਫ੍ਰੈਂਸਵਾ ਲੀਗੌ ਅਤੇ ਬ੍ਰਿਟਿਸ਼ ਕੋਲੰਬੀਆ ਦੇ David Abbey ਵਰਗੇ ਕੈਨੇਡੀਅਨ ਪ੍ਰੀਮੀਅਰਾਂ ਨੇ ਇਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਟੈਰਿਫ ਦੋਵਾਂ ਦੇਸ਼ਾਂ ਦੇ ਕਰਮਚਾਰੀਆਂ ਅਤੇ ਨੌਕਰੀਆਂ ਲਈ ਨੁਕਸਾਨਦੇਹ ਹੋਵੇਗਾ। ਇਸ ਦੌਰਾਨ ਅਲਬਰਟਾ ਦੀ ਪ੍ਰੀਮੀਅਰ Daniel Smith ਨੇ ਸੁਰੱਖਿਆ ਚਿੰਤਾਵਾਂ ਨੂੰ ਸਵੀਕਾਰ ਕੀਤਾ ਪਰ ਜ਼ੋਰ ਦੇ ਕੇ ਕਿਹਾ ਕਿ ਉਸਦੇ ਸੂਬੇ ਦੇ ਊਰਜਾ ਨਿਰਯਾਤ ਸੁਰੱਖਿਅਤ ਹਨ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨਾਲ ਜੁੜੇ ਨਹੀਂ ਹਨ। ਕੈਨੇਡੀਅਨ ਚੈਂਬਰ ਆਫ਼ ਕਾਮਰਸ ਦੇ ਇੱਕ ਮਾਡਲ ਦੇ ਅਨੁਸਾਰ, ਇੱਕ 25% ਟੈਰਿਫ ਨਾਲ ਅਮਰੀਕੀ ਅਰਥਚਾਰੇ ਨੂੰ ਇੱਕ ਸਾਲ ਵਿੱਚ $125 ਬਿਲੀਅਨ ਅਤੇ ਕੈਨੇਡਾ ਨੂੰ $30 ਬਿਲੀਅਨ ਦਾ ਨੁਕਸਾਨ ਹੋਵੇਗਾ।ਜ਼ਿਕਰਯੋਗ ਹੈ ਕਿ ਉਪ ਪ੍ਰਧਾਨ ਮੰਤਰੀ Chrystia Freeland ਅਤੇ ਜਨਤਕ ਸੁਰੱਖਿਆ ਮੰਤਰੀ Dominic LeBlanc ਨੇ ਕਿਹਾ ਕਿ ਸਰਕਾਰ ਸਰਹੱਦ ਸੁਰੱਖਿਆ ਮੁੱਦਿਆਂ ‘ਤੇ ਅਮਰੀਕਾ ਨਾਲ ਗੱਲਬਾਤ ਕਰ ਰਹੀ ਹੈ। ਇਸ ਦੌਰਾਨ ਅਰਥਸ਼ਾਸਤਰੀ Stephen Tapp ਨੇ ਚੇਤਾਵਨੀ ਦਿੱਤੀ ਕਿ ਟੈਰਿਫ ਦੀ ਧਮਕੀ ਕੈਨੇਡਾ ਵਿੱਚ ਨਿਵੇਸ਼ ਨੂੰ ਨਿਰਾਸ਼ ਕਰੇਗੀ ਅਤੇ ਪਹਿਲਾਂ ਹੀ ਮਹਿੰਗਾਈ ਨਾਲ ਜੂਝ ਰਹੇ ਖਪਤਕਾਰਾਂ ਲਈ ਉੱਚ ਕੀਮਤਾਂ ਦਾ ਕਾਰਨ ਬਣ ਸਕਦੀ ਹੈ।

Related Articles

Leave a Reply