ਕੈਨੇਡਿਆਨ ਫੂਡ ਇੰਸਪੈਕਸ਼ਨ ਏਜੰਸੀ (CFIA) ਨੇ Ontario ਵਿੱਚ ਨਟਵਰਕਸ ਦੁਆਰਾ ਵੇਚੇ ਗਏ raw pistachio ਦਾ ਰਿਕਾਲ ਕੀਤਾ ਹੈ, ਕਿਉਂਕਿ ਇਸ ਵਿੱਚ ਸੈਲਮੋਨੇਲਾ ਦੇ ਸੰਕਟ ਦਾ ਖਤਰਾ ਹੈ। CFIA ਨੇ ਉਨ੍ਹਾਂ ਗ੍ਰਾਹਕਾਂ ਨੂੰ ਜੋ ਇਹ ਉਤਪਾਦ ਖਰੀਦ ਚੁਕੇ ਹਨ, ਉਨ੍ਹਾਂ ਨੂੰ ਇਹ ਨਾ ਖਾਣ ਦੀ ਸਲਾਹ ਦਿੱਤੀ ਹੈ। ਜਿੱਥੇ ਇਹ Pistachios ਵੇਚੇ ਗਏ ਹਨ, ਉਸ ਬਾਰੇ ਵਿਸ਼ੇਸ਼ ਜਾਣਕਾਰੀ ਨਹੀਂ ਦਿੱਤੀ ਗਈ, ਪਰ ਇਹਨਾਂ ਕਿਹਾ ਗਿਆ ਹੈ ਕਿ ਇਹ Ontario ਵਿੱਚ ਵੰਡੀਆਂ ਗਈਆਂ ਸੀ।ਦੱਸਦਈਏ ਕਿ ਅਜੇ ਤੱਕ ਇਸ ਰਿਕਾਲ ਨਾਲ ਜੁੜੀਆਂ ਕੋਈ ਬੀਮਾਰੀਆਂ ਦੀ ਰਿਪੋਰਟ ਨਹੀਂ ਮਿਲੀ ਹੈ। ਪ੍ਰਭਾਵਿਤ ਉਤਪਾਦ 150 ਗ੍ਰਾਮ ਪੈਕੇਜ ਵਿੱਚ ਵੇਚੇ ਗਏ ਸੀ, ਜਿਨ੍ਹਾਂ ਦਾ UPC ਕੋਡ 803871 603801 ਹੈ। CFIA ਦੀ ਸਲਾਹ ਹੈ ਕਿ ਗ੍ਰਾਹਕ ਇਹ ਉਤਪਾਦ ਜਾਂ ਤਾਂ ਸੁੱਟ ਦੇਣ ਜਾਂ ਜਿੱਥੋਂ ਖਰੀਦੇ ਸੀ ਉਥੇ ਵਾਪਸ ਕਰ ਦੇਣ।ਇਸ ਰਿਕਾਲ ਵਿੱਚ ਕਈ ਲੌਟਾਂ ਦੀ ਪਿਸਟੈਚੀਓਸ ਸ਼ਾਮਲ ਹਨ, ਜਿਨ੍ਹਾਂ ਦੀ ਬੇਸਟ ਬੀਫੋਰ ਡੇਟ, ਅਪ੍ਰੈਲ 2025 ਤੋਂ ਅਕਤੂਬਰ 2025 ਤੱਕ ਹੈ। ਪ੍ਰਭਾਵਿਤ ਲੌਟ ਕੋਡ ਵਿੱਚ 24115063, 24124013, 24150134, 24166010, 24178008, 24220072, 24243022, 24247163 ਅਤੇ 24289078 ਸ਼ਾਮਲ ਹਨ।