BTV BROADCASTING

Watch Live

ਕੈਨੇਡਾ : ਸਰੀ ਤੋਂ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਹੋਈ ਪੰਜਾਬੀ ਕੁੜੀ

ਕੈਨੇਡਾ : ਸਰੀ ਤੋਂ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਹੋਈ ਪੰਜਾਬੀ ਕੁੜੀ

28 ਫਰਵਰੀ 2024: ਕੈਨੇਡਾ ਦੇ ਸ਼ਹਿਰ ਸਰੀ ਤੋਂ ਪੰਜਾਬੀ ਕੁੜੀ ਨਵਦੀਪ ਕੌਰ ਪਿਛਲੇ ਪੰਜ ਦਿਨਾਂ ਤੋਂ ਲਾਪਤਾ ਹੈ। ਖੋਜ ਵਿੱਚ ਲੱਗੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਨੇ ਲੋਕਾਂ ਦੀ ਮਦਦ ਮੰਗੀ ਹੈ।ਪੰਜਾਬ ਦੀ 28 ਸਾਲਾ ਨਵਦੀਪ ਕੌਰ ਨੂੰ ਆਖਰੀ ਵਾਰ 22 ਫਰਵਰੀ ਨੂੰ ਰਾਤ 10:30 ਵਜੇ ਸਰੀ ਦੀ 123ਵੀਂ ਸਟਰੀਟ ਦੇ 7800 ਬਲਾਕ ਵਿੱਚ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਉਹ ਲਾਪਤਾ ਹੈ.. ਪੁਲਿਸ ਨੇ ਨਵਦੀਪ ਕੌਰ ਦੀ ਫੋਟੋ ਜਾਰੀ ਕਰਕੇ ਮਦਦ ਮੰਗੀ ਹੈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਉਸ ਦਾ ਕੱਦ ਕਰੀਬ 5 ਫੁੱਟ 5 ਇੰਚ ਅਤੇ ਭਾਰ 57 ਕਿਲੋ ਹੈ।

ਕੈਨੇਡਾ ‘ਚ ਲਾਪਤਾ ਹੋਈ ਨਵਦੀਪ ਕੌਰ ਬਾਰੇ ਸਥਾਨਕ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਪੁਲੀਸ ਅਨੁਸਾਰ ਲਾਪਤਾ ਲੜਕੀ ਨਵਦੀਪ ਕੌਰ ਦੇ ਵਾਲ ਲੰਬੇ ਅਤੇ ਕਾਲੇ ਹਨ, ਜਦੋਂ ਕਿ ਉਸ ਦੀਆਂ ਅੱਖਾਂ ਦਾ ਰੰਗ ਭੂਰਾ ਹੈ। ਨਵਦੀਪ ਕੌਰ ਦਾ ਪਰਿਵਾਰ ਉਸ ਲਈ ਚਿੰਤਤ ਹੈ, ਜਿਸ ਦੇ ਲਾਪਤਾ ਹੋਣ ਦੇ ਹਾਲਾਤ ਅਜੇ ਤੱਕ ਪਤਾ ਨਹੀਂ ਲੱਗ ਸਕੇ ਹਨ।

Related Articles

Leave a Reply