ਕੈਨੇਡਾ ਦੀ ਮੁੱਖ ਸਿਹਤ ਅਧਿਕਾਰੀ ਡਾ. ਥਰੇਸਾ ਟੈਮ ਨੇ ਕਿਹਾ ਹੈ ਕਿ ਉਹ 2025 ਵਿੱਚ ਹਾਈ-ਰਿਸਕ ਬਿਮਾਰੀਆਂ, ਜਿਵੇਂ ਕਿ ਬਰਡ ਫਲੂ (H5N1) ਅਤੇ ਮੀਜ਼ਲਜ਼, ਤੇ ਧਿਆਨ ਦੇ ਰਹੀ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕੁਝ ਚਿੰਤਾ ਜਨਕ ਰੁਝਾਨ ਅਤੇ ਬੀਮਾਰੀਆਂ ਵਧ ਰਹੀਆਂ, ਜਿਸ ਵਿਚ ਬਰਡ ਫਲੂ ਫਲੂ, ਸਿਹਤ ਨੂੰ ਖ਼ਤਰਾ ਪੋਹੰਚਾ ਰਿਹਾ ਹੈI
H5N1 ਇੱਕ ਖਤਰਨਾਕ ਬਰਡ ਫਲੂ ਹੈ ਜੋ ਜੰਗਲੀ ਪੰਛੀਆਂ ਤੋਂ ਫੈਲਦਾ ਹੈ ਅਤੇ ਹੁਣ ਇਹ ਕੈਨੇਡਾ ਵਿੱਚ ਵੀ ਮਨੁੱਖਾਂ ਵਿੱਚ ਫੇਲ ਰਿਹਾ ਹੈ. ਇਸ ਸਾਲ, ਕੈਨੇਡਾ ਵਿੱਚ ਬਰਡ ਫਲੂ da ਪਹਿਲਾ ਮਾਮਲਾ ਦਰਜ ਕੀਤਾ ਗਿਆ ਸੀ। ਡਾ. ਟੈਮ ਨੇ ਦੱਸਿਆ ਕਿ ਇਸ ਵਾਇਰਸ ਦਾ ਮਨੁੱਖਾਂ ਵਿੱਚ ਫੈਲਣਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਹ ਵਾਇਰਸ ਗੰਭੀਰ ਬਿਮਾਰੀਆਂ ਅਤੇ ਮੌਤ ਤੱਕ ਪਹੁੰਚ ਸਕਦਾ ਹੈ। ਅਮਰੀਕਾ ਵਿੱਚ ਵੀ ਇਸ ਸਾਲ 65 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚੋਂ ਜਿਆਦਾਤਰ ਮਾਮਲੇ ਖੇਤੀਬਾੜੀ ਨਾਲ ਜੁੜੇ ਲੋਕਾਂ ਵਿਚ ਪਾਏ ਗਏ ਜੋ ਕਿ ਪੋਲਟਰੀ ਫਾਰਮਾਂ ਤੇ ਕੰਮ ਕਰਦੇ ਹਨ। ਹਾਲਾਂਕਿ, ਹਾਲ ਹੀ ਵਿੱਚ ਅਮਰੀਕਾ ਵਿੱਚ ਇੱਕ 65 ਸਾਲ ਦੇ ਵਿਅਕਤੀ ਨੂੰ ਗੰਭੀਰ ਇਨਫੈਕਸ਼ਨ ਹੋਇਆ, ਜੋ ਕਿ ਪਿੱਛੇ ਬਰਡ ਫਲੂ ਨਾਲ ਸੰਬੰਧਿਤ ਸੀ।
ਡਾ. ਟੈਮ ਨੇ ਇਹ ਵੀ ਦੱਸਿਆ ਕਿ ਕੈਨੇਡਾ ਵਿੱਚ ਮੀਜ਼ਲਜ਼ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। 2024 ਵਿੱਚ, ਮੀਜ਼ਲਜ਼ ਦੇ ਲਗਭਗ 170 ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਪਿਛਲੇ ਸਾਲ ਇਹ ਗਿਣਤੀ ਸਿਰਫ਼ 59 ਸੀ। ਇਹ ਵਾਧਾ ਨਿਊ ਬਰੰਸਵਿਕ ਵਿੱਚ ਸ਼ੁਰੂ ਹੋਏ ਮੀਜ਼ਲਜ਼ ਦੇ ਇੱਕ ਵੱਡੇ ਬ੍ਰੇਕ ਆਉਟ ਤੋਂ ਬਾਅਦ ਹੋਇਆ ਹੈ ਹੈ, ਜੋ ਕਿ ਹੋਰ ਪ੍ਰਾਂਤਾਂ ਵਿੱਚ ਵੀ ਫੈਲ ਗਿਆ। ਇਸਦੇ ਜ਼ਿਆਦਾਤਰ ਮਰੀਜ਼ ਉਹ ਹਨ, ਜਿਨ੍ਹਾਂ ਨੇ ਟੀਕੇ ਨਹੀਂ ਲਗਵਾਏ।
ਮੀਜ਼ਲਜ਼ ਇੱਕ ਬਹੁਤ ਸੰਕ੍ਰਾਮਕ ਬਿਮਾਰੀ ਹੈ ਅਤੇ ਇਹ ਬੱਚਿਆਂ ਵਿੱਚ ਗੰਭੀਰ ਪ੍ਰਭਾਵ ਪਾ ਸਕਦੀ ਹੈ। ਇਸ ਸਾਲ, ਓਟੇਰੀਓ ਵਿੱਚ ਇੱਕ ਬੱਚਾ ਮੀਜ਼ਲਜ਼ ਦੇ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ.
ਡਾ. ਟੈਮ ਨੇ ਲੋਕਾਂ ਨੂੰ ਵਧੇਰੇ ਸਾਵਧਾਨੀ vਰਤਣ ਦੀ ਸਲਾਹ ਦਿੱਤੀ ਹੈ। ਉਹਨਾਂ ਨੇ ਟੀਕਾਕਰਨ ਨੂੰ ਜਰੂਰੀ ਦੱਸਿਆ ਅਤੇ ਇਹ ਕਿਹਾ ਕਿ ਜੇ ਕੋਈ ਵਿਅਕਤੀ ਬਿਮਾਰ ਹੋਵੇ ਜਾਂ ਮਰੀਜ਼ ਨੂੰ ਕੋਵਿਡ ਜਾਂ ਹੋਰ ਰੋਕਥਾਮ ਵਾਲੀ ਬਿਮਾਰੀ ਹੋਵੇ, ਤਾਂ ਉਸਨੂੰ ਘਰ ਵਿੱਚ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ, ਹੱਥ ਧੋਣ, ਮਾਸਕ ਪਹਿਨਣ ਅਤੇ ਖੁਰਾਕ ਨੂੰ ਸਾਵਧਾਨੀ ਨਾਲ ਸੰਭਾਲਣ ਦੀ ਸਲਾਹ ਦਿੱਤੀ ਹੈ।