BTV BROADCASTING

ਕੈਨੇਡਾ ਵਿੱਚ ਰੈਫਿਊਜੀਆਂ ਅਤੇ ਅਸਾਇਲਮ ਸੀਕਰਜ਼ ਦੀ ਗਿਣਤੀ ਵਿੱਚ ਵਾਧੇ

ਕੈਨੇਡਾ ਵਿੱਚ ਰੈਫਿਊਜੀਆਂ ਅਤੇ ਅਸਾਇਲਮ ਸੀਕਰਜ਼ ਦੀ ਗਿਣਤੀ ਵਿੱਚ ਵਾਧੇ

ਕੈਨੇਡਾ ਵਿੱਚ ਰੈਫਿਊਜੀਆਂ ਅਤੇ ਅਸਾਇਲਮ ਸੀਕਰਜ਼ ਦੀ ਗਿਣਤੀ ਵਿੱਚ ਵਾਧੇ ਨੇ ਕਈ ਸ਼ਹਿਰਾਂ ਨੂੰ ਨਵੇਂ ਆਉਣ ਵਾਲਿਆਂ ਲਈ ਅਸਥਾਈ ਰਿਹਾਇਸ਼ ਬਣਾਉਣ ਲਈ ਪ੍ਰੇਰਿਤ ਕੀਤਾ ਹੈ। ਜਿਸ ਨੂੰ ਲੈ ਕੇ ਓਟਾਵਾ “ਸਪ੍ਰੰਗ ਸਟਰੱਕਚਰ” ਬਣਾਉਣ ਉੱਤੇ ਕੰਮ ਕਰ ਰਿਹਾ ਹੈ, ਜੋ ਕਿ ਟੈਮਪਰੇਰੀ ਸ਼ਲਟਰ ਦੇ ਤੌਰ ਤੇ ਕੰਮ ਕਰੇਗਾ ਅਤੇ ਇਨ੍ਹਾਂ ਸੈਂਟਰਾਂ ਵਿੱਚ language training ਅਤੇ ਰੁਜ਼ਗਾਰ ਸਹਾਇਤਾ ਵਰਗੀਆਂ ਸੇਵਾਵਾਂ ਵੀ ਪ੍ਰਦਾਨ ਕੀਤੀ ਜਾਵੇਗੀ। ਇਹ ਸੈਂਟਰ ਰੈਫਿਊਜੀਆਂ ਨੂੰ ਸਿਰਫ ਕੁਝ ਹਫ਼ਤਿਆਂ ਲਈ ਰੱਖਣ ਲਈ ਤਿਆਰ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਉਹ ਓਟਾਵਾ ਦੇ City settlement infrastructure ਵਿੱਚ ਸਥਾਈ ਰਿਹਾਇਸ਼ ਵਿੱਚ ਤਬਦੀਲ ਹੋ ਜਾਣਗੇ। ਹਾਲਾਂਕਿ, ਇਨ੍ਹਾਂ ਅਸਥਾਈ ਘਰਾਂ ਦੇ ਸਥਾਨਾਂ ਨੂੰ ਲੈ ਕੇ ਵਿਰੋਧ ਹੋ ਰਿਹਾ ਹੈ। ਓਟਾਵਾ ਦੇ ਨਿਵਾਸੀਆਂ ਨੇ ਇਹ ਕਿਹਾ ਹੈ ਕਿ ਇਨ੍ਹਾਂ ਸਥਾਨਾਂ ਬਾਰੇ ਢੰਗ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਦੱਸਦਈਏ ਕਿ ਇੱਕ ਸਥਾਨ ਨੈਪੀਅਨ ਸਪੋਰਟਸ ਪਲੈਕਸ ਦੇ ਨੇੜੇ ਹੈ ਅਤੇ ਦੂਜਾ ਕਾਨਾਟਾ ਵਿੱਚ ਹੈ। ਇਸ ਦੌਰਾਨ ਸ਼ਹਿਰ ਦੇ ਕੌਂਸਿਲਰ ਸ਼ੌਨ ਡਵਾਈਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸ਼ਹਿਰ ਰੁਫਿਜੀਆਂ ਦੀ ਵਧਦੀ ਗਿਣਤੀ ਨੂੰ ਸੰਭਾਲਣ ਲਈ ਕੰਮ ਕਰ ਰਿਹਾ ਹੈ ਅਤੇ ਫੈਡਰਲ ਸਰਕਾਰ ਦੀ ਸਹਾਇਤਾ ਦੀ ਲੋੜ ਹੈ।ਜ਼ਿਕਰਯੋਗ ਹੈ ਕਿ ਇਹ ਨਵੇਂ ਸਟਰੱਕਚਰ ਫੈਡਰਲ ਅਸਥਾਈ ਰਿਹਾਇਸ਼ ਸਹਾਇਤਾ ਪ੍ਰੋਗ੍ਰਾਮ ਰਾਹੀਂ ਫੰਡ ਕੀਤੇ ਜਾਣਗੇ, ਜਿਸ ਲਈ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਪਹਿਲਾਂ ਹੀ ਕਾਫੀ ਫੰਡ ਜਾਰੀ ਕੀਤੇ ਗਏ ਹਨ। ਹੋਰ ਸ਼ਹਿਰ ਜਿਵੇਂ ਕਿ ਮਿਸਿਸਾਗਾ ਨੇ ਵੀ ਰੈਫਿਊਜੀਆਂ ਲਈ ਅਸਥਾਈ ਰਿਹਾਇਸ਼ ਪ੍ਰਦਾਨ ਕਰਨ ਲਈ ਖਾਸ ਸੈਂਟਰ ਖੋਲ੍ਹੇ ਹਨ। ਮਿਸਿਸਾਗਾ ਦਾ ਸੈਂਟਰ ਪੀਅਰਸਨ ਏਅਰਪੋਰਟ ਦੇ ਨੇੜੇ ਹੈ ਜੋ ਕਿ ਅਸਾਇਲਮ ਸੀਕਰਜ਼ ਲਈ ਰਿਹਾਇਸ਼ ਪ੍ਰਦਾਨ ਕਰਦਾ ਹੈ। ਜਿਵੇਂ ਜਿਵੇਂ ਰੈਫਿਊਜੀਆਂ ਦੀ ਗਿਣਤੀ ਵੱਧ ਰਹੀ ਹੈ, ਸਥਾਨਕ ਸਰਕਾਰਾਂ ਨੇ ਇਸ ਸਮੱਸਿਆ ਦੇ ਹੱਲ ਲਈ ਪ੍ਰਭਾਵਸ਼ਾਲੀ ਹੱਲਾਂ ਦੀ ਮੰਗ ਕੀਤੀ ਹੈ ਤਾਂ ਜੋ ਨਵੇਂ ਆਉਣ ਵਾਲਿਆਂ ਅਤੇ ਮੌਜੂਦਾ ਨਿਵਾਸੀਆਂ ਦੀ ਭਲਾਈ ਸੁਰੱਖਿਅਤ ਰਹੇ।

Related Articles

Leave a Reply