ਕੈਨੇਡਾ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਵਧਣ ਨਾਲ ISIS-ਸਬੰਧਤ ਗ੍ਰਿਫਤਾਰੀਆਂ ਵਿੱਚ ਹੋਇਆ ਵਾਧਾ!ਇੱਕ ਰਿਪੋਰਟ ਕਹਿੰਦੀ ਹੈ ਕਿ ਕੈਨੇਡੀਅਨ ਅਧਿਕਾਰੀ ISIS ਨਾਲ ਸਬੰਧਤ ਮਾਮਲਿਆਂ ਵਿੱਚ ਵਾਧੇ ਦਾ ਸਾਹਮਣਾ ਕਰ ਰਹੇ ਹਨ, ਜਿਸ ਵਿੱਚ ਬਹੁਤ ਸਾਰੇ ਸ਼ੱਕੀ 21 ਸਾਲ ਤੋਂ ਘੱਟ ਉਮਰ ਦੇ ਦੱਸੇ ਜਾ ਰਹੇ ਹਨ।ਰਿਪੋਰਟ ਮੁਤਾਬਕ ਜੂਨ 2023 ਵਿੱਚ, ਪੁਲਿਸ ਨੇ ਕੈਲਗਰੀ ਦੇ ਇੱਕ ਨਿਵਾਸ ਦੀ ਤਲਾਸ਼ੀ ਲਈ ਸੀ, ਜਿਥੇ ISIS ਨਾਲ ਸਬੰਧਤ ਸਮੱਗਰੀ ਦਾ ਪਰਦਾਫਾਸ਼ ਕੀਤਾ ਗਿਆ, ਜਿਸ ਵਿੱਚ ਝੰਡਾ, ਬੰਬ ਬਣਾਉਣ ਦੀਆਂ ਹਦਾਇਤਾਂ, ਅਤੇ ਪ੍ਰਾਈਡ ਜਸ਼ਨਾਂ ਦੌਰਾਨ ਹਮਲਾ ਕਰਨ ਦੇ ਇਰਾਦੇ ਵਾਲੇ ਸੰਦੇਸ਼ ਵੀ ਮਿਲੇ ਸੀ। ਉਸ ਦੌਰਾਨ ਇੱਕ 20 ਸਾਲਾ ਸ਼ੱਕੀ, ਜੋ ਸੋਸ਼ਲ ਮੀਡੀਆ ਰਾਹੀਂ ਕੱਟੜਪੰਥੀ ਨੌਜਵਾਨ ਕੈਨੇਡੀਅਨਾਂ ਦੀ ਇੱਕ ਨਵੀਂ ਲਹਿਰ ਦਾ ਹਿੱਸਾ ਸੀ, ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਲੈ ਕੇ ਪੁਲਿਸ ਨੇ ਕਿਹਾ ਕਿ ਟਿੱਕਟੋਕ, ਸਨੈਪਚੈਟ ਅਤੇ ਡਿਸਕਾਰਡ ਵਰਗੇ ਪਲੇਟਫਾਰਮ ਤੇਜ਼ੀ ਨਾਲ ਕੱਟੜਪੰਥੀ ਪ੍ਰਚਾਰ ਦੇ ਸਾਧਨ ਬਣ ਗਏ ਹਨ।ਇਸ ਘਟਨਾ ਤੋਂ ਬਾਅਦ, ਪੁਲਿਸ ਨੇ ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ isis ਤੋਂ ਪ੍ਰੇਰਿਤ ਕਈ ਪਲਾਟਾਂ ਨੂੰ disrupt ਕੀਤਾ।ਜ਼ਿਕਰਯੋਗ ਹੈ ਕਿ ਹਾਲ ਹੀ ਦੇ ਮਾਮਲਿਆਂ ਵਿੱਚ, ਨਾਬਾਲਗਾਂ ਨੂੰ ਓਟਾਵਾ ਅਤੇ ਟੋਰਾਂਟੋ ਵਿੱਚ ਸ਼ੱਕੀ ਬੰਬ ਅਤੇ ਸਮੂਹਿਕ ਗੋਲੀਬਾਰੀ ਦੀਆਂ ਸਾਜ਼ਿਸ਼ਾਂ ਨਾਲ ਸਬੰਧਤ ਦੋਸ਼ਾਂ ਨਾਲ ਗ੍ਰਿਫਤਾਰ ਕੀਤਾ ਗਿਆ ਹੈ।