BTV BROADCASTING

Watch Live

ਕੈਨੇਡਾ: ਮਾਪਿਆਂ ਨੂੰ PR ਲਈ ਸੱਦੇ ਭੇਜਣ ਦਾ ਸਿਲਸਿਲਾ ਆਰੰਭ

ਟੋਰਾਂਟੋ : ਕੈਨੇਡਾ ਰਹਿੰਦੇ ਆਪਣੇ ਬੱਚਿਆਂ ਕੋਲ ਪੱਕੇ ਤੌਰ ’ਤੇ ਆਉਣ ਦੇ ਇੱਛੁਕ ਮਾਪਿਆਂ ਲਈ ਖੁਸ਼ਖ਼ਬਰੀ ਹੈ। ਕੈਨੇਡਾ ਸਰਕਾਰ ਦੀ ਇਜਾਜ਼ਤ ਮਗਰੋਂ ਮਾਪਿਆਂ ਨੂੰ ਪੀ.ਆਰ. ਦੇਣ ਲਈ ਸੱਦੇ ਭੇਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਮੀਗ੍ਰੇਸ਼ਨ ਅਤੇ ਸਿਟੀਜ਼ਿਨਸ਼ਿਪ ਵਿਭਾਗ (IRCC) ਵੱਲੋਂ ਆਉਂਦੇ ਦੋ ਹਫ਼ਤੇ ਦੌਰਾਨ 35,700 ਸੱਦੇ ਸੱਦੇ ਭੇਜੇ ਜਾਣਗੇ, ਜਿਨ੍ਹਾਂ ਵਿਚੋਂ 20,500 ਬਿਨੈਕਾਰਾਂ ਦੇ ਪੇਰੈਂਟਸ ਜਾਂ ਗਰੈਂਡ ਪੇਰੈਂਟਸ ਨੂੰ ਪੀ.ਆਰ. ਦਿੱਤੀ ਜਾਵੇਗੀ। ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਸੱਦੇ ਸਾਲ 2020 ਵਿਚ ਇੱਛਾ ਦਾ ਪ੍ਰਗਟਾਵਾ ਦਾਖਲ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਜਾਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਭੇਜੇ ਜਾ ਰਹੇ ਹਨ। ਬਿਨੈਕਾਰਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਆਪਣੀ ਈਮੇਲ ਲਗਾਤਾਰ ਚੈੱਕ ਕਰਦੇ ਰਹਿਣ।

ਪੇਰੈਂਟਸ ਐਂਡ ਗਰੈਂਡ ਪੇਰੈਂਟਸ ਯੋਜਨਾ ਅਧੀਨ ਭੇਜੇ ਜਾਣਗੇ 35,700 ਸੱਦੇ
ਪੇਰੈਂਟਸ ਐਂਡ ਗਰੈਂਡ ਪੇਰੈਂਟਸ ਯੋਜਨਾ ਅਧੀਨ ਦੋ ਜਣਿਆਂ ਦਾ ਪਰਿਵਾਰ ਹੋਣ ਦੀ ਸੂਰਤ ਵਿਚ 2020 ਦੇ ਟੈਕਸ ਵਰ੍ਹੇ ਦੌਰਾਨ ਘੱਟੋ ਘੱਟ ਸਾਲਾਨਾ ਆਮਦਨ 32,270 ਡਾਲਰ, 2021 ਦੇ ਟੈਕਸ ਵਰ੍ਹੇ ਦੌਰਾਨ 32,898 ਡਾਲਰ ਅਤੇ 2022 ਦੇ ਟੈਕਸ ਵਰ੍ਹੇ ਦੌਰਾਨ ਸਾਲਾਨਾ ਆਮਦਨ 44,530 ਹੋਣੀ ਚਾਹੀਦੀ ਹੈ। ਤਿੰਨ ਜਣਿਆਂ ਦਾ ਪਰਿਵਾਰ ਹੋਣ ਦੀ ਸੂਰਤ ਵਿਚ ਤਿੰਨ ਸਾਲ ਦੀ ਆਮਦਨ ਕ੍ਰਮਵਾਰ 39,672 ਡਾਲਰ, 40,444 ਡਾਲਰ ਅਤੇ 54,730 ਡਾਲਰ ਹੋਣੀ ਲਾਜ਼ਮੀ ਹੈ। ਚਾਰ ਜੀਆਂ ਦਾ ਪਰਿਵਾਰ ਹੋਣ ਦੀ ਸੂਰਤ ਵਿਚ ਪਿਛਲੇ ਵਰ੍ਹੇ ਦੀ ਘੱਟੋ ਘੱਟ ਸਾਲਾਨਾ ਆਮਦਨ 66,466 ਡਾਲਰ ਹੋਣੀ ਚਾਹੀਦੀ ਹੈ।

ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਜੇ ਕਿਸੇ ਪ੍ਰਵਾਸੀ ਵੱਲੋਂ ਸਾਲ 2020 ਦੌਰਾਨ ਸਪਾਂਸਰ ਬਣਨ ਦੀ ਇੱਛਾ ਜ਼ਾਹਰ ਕੀਤੀ ਗਈ ਪਰ 2021, 2022 ਜਾਂ 2023 ਵਿਚ ਉਸ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਨਹੀਂ ਮਿਲਿਆ ਤਾਂ ਉਹ ਚਾਰ ਸਾਲ ਪਹਿਲਾਂ ਇਮੀਗ੍ਰੇਸ਼ਨ ਵਿਭਾਗ ਨੂੰ ਮੁਹੱਈਆ ਕਰਵਾਇਆ ਆਪਣਾ ਈਮੇਲ ਅਕਾਊਂਟ ਦੁਬਾਰਾ ਜ਼ਰੂਰ ਚੈੱਕ ਕਰ ਲਵੇ ਕਿਉਂਕਿ ਇਸ ਵਾਰ ਵੀ ਸੱਦਾ ਪੱਤਰ ਪਹੁੰਚ ਸਕਦਾ ਹੈ। ਦੂਜੇ ਪਾਸੇ ਮਾਪਿਆਂ ਨੂੰ ਸੱਦਣ ਲਈ ਇੱਛਾ ਦਾ ਪ੍ਰਗਟਾਵਾ ਨਾ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਸੁਪਰ ਵੀਜ਼ਾ ਦੀ ਸਹੂਲਤ ਲੈ ਸਕਦੇ ਹਨ। ਸੁਪਰ ਵੀਜ਼ਾ ਅਧੀਨ ਬਿਨੈਕਾਰ ਦੇ ਮਾਪੇ ਲਗਾਤਾਰ ਪੰਜ ਸਾਲ ਤੱਕ ਕੈਨੇਡਾ ਵਿਚ ਰਹਿਣ ਦੇ ਹੱਕਦਾਰ ਹੁੰਦੇ ਹਨ ਅਤੇ ਇਸ ਮਿਆਦ ਵਿਚ ਦੋ ਸਾਲ ਦਾ ਵਾਧਾ ਵੱਖਰੇ ਤੌਰ ’ਤੇ ਕਰਵਾਇਆ ਜਾ ਸਕਦਾ ਹੈ।
ਕੈਨੇਡਾ: ਮਾਪਿਆਂ ਨੂੰ PR ਲਈ ਸੱਦੇ ਭੇਜਣ ਦਾ ਸਿਲਸਿਲਾ ਆਰੰਭ

ਟੋਰਾਂਟੋ : ਕੈਨੇਡਾ ਰਹਿੰਦੇ ਆਪਣੇ ਬੱਚਿਆਂ ਕੋਲ ਪੱਕੇ ਤੌਰ ’ਤੇ ਆਉਣ ਦੇ ਇੱਛੁਕ ਮਾਪਿਆਂ ਲਈ ਖੁਸ਼ਖ਼ਬਰੀ ਹੈ। ਕੈਨੇਡਾ ਸਰਕਾਰ ਦੀ ਇਜਾਜ਼ਤ ਮਗਰੋਂ ਮਾਪਿਆਂ ਨੂੰ ਪੀ.ਆਰ. ਦੇਣ ਲਈ ਸੱਦੇ ਭੇਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਮੀਗ੍ਰੇਸ਼ਨ ਅਤੇ ਸਿਟੀਜ਼ਿਨਸ਼ਿਪ ਵਿਭਾਗ (IRCC) ਵੱਲੋਂ ਆਉਂਦੇ ਦੋ ਹਫ਼ਤੇ ਦੌਰਾਨ 35,700 ਸੱਦੇ ਸੱਦੇ ਭੇਜੇ ਜਾਣਗੇ, ਜਿਨ੍ਹਾਂ ਵਿਚੋਂ 20,500 ਬਿਨੈਕਾਰਾਂ ਦੇ ਪੇਰੈਂਟਸ ਜਾਂ ਗਰੈਂਡ ਪੇਰੈਂਟਸ ਨੂੰ ਪੀ.ਆਰ. ਦਿੱਤੀ ਜਾਵੇਗੀ। ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਸੱਦੇ ਸਾਲ 2020 ਵਿਚ ਇੱਛਾ ਦਾ ਪ੍ਰਗਟਾਵਾ ਦਾਖਲ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਜਾਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਭੇਜੇ ਜਾ ਰਹੇ ਹਨ। ਬਿਨੈਕਾਰਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਆਪਣੀ ਈਮੇਲ ਲਗਾਤਾਰ ਚੈੱਕ ਕਰਦੇ ਰਹਿਣ।

ਪੇਰੈਂਟਸ ਐਂਡ ਗਰੈਂਡ ਪੇਰੈਂਟਸ ਯੋਜਨਾ ਅਧੀਨ ਭੇਜੇ ਜਾਣਗੇ 35,700 ਸੱਦੇ
ਪੇਰੈਂਟਸ ਐਂਡ ਗਰੈਂਡ ਪੇਰੈਂਟਸ ਯੋਜਨਾ ਅਧੀਨ ਦੋ ਜਣਿਆਂ ਦਾ ਪਰਿਵਾਰ ਹੋਣ ਦੀ ਸੂਰਤ ਵਿਚ 2020 ਦੇ ਟੈਕਸ ਵਰ੍ਹੇ ਦੌਰਾਨ ਘੱਟੋ ਘੱਟ ਸਾਲਾਨਾ ਆਮਦਨ 32,270 ਡਾਲਰ, 2021 ਦੇ ਟੈਕਸ ਵਰ੍ਹੇ ਦੌਰਾਨ 32,898 ਡਾਲਰ ਅਤੇ 2022 ਦੇ ਟੈਕਸ ਵਰ੍ਹੇ ਦੌਰਾਨ ਸਾਲਾਨਾ ਆਮਦਨ 44,530 ਹੋਣੀ ਚਾਹੀਦੀ ਹੈ। ਤਿੰਨ ਜਣਿਆਂ ਦਾ ਪਰਿਵਾਰ ਹੋਣ ਦੀ ਸੂਰਤ ਵਿਚ ਤਿੰਨ ਸਾਲ ਦੀ ਆਮਦਨ ਕ੍ਰਮਵਾਰ 39,672 ਡਾਲਰ, 40,444 ਡਾਲਰ ਅਤੇ 54,730 ਡਾਲਰ ਹੋਣੀ ਲਾਜ਼ਮੀ ਹੈ। ਚਾਰ ਜੀਆਂ ਦਾ ਪਰਿਵਾਰ ਹੋਣ ਦੀ ਸੂਰਤ ਵਿਚ ਪਿਛਲੇ ਵਰ੍ਹੇ ਦੀ ਘੱਟੋ ਘੱਟ ਸਾਲਾਨਾ ਆਮਦਨ 66,466 ਡਾਲਰ ਹੋਣੀ ਚਾਹੀਦੀ ਹੈ।

ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਜੇ ਕਿਸੇ ਪ੍ਰਵਾਸੀ ਵੱਲੋਂ ਸਾਲ 2020 ਦੌਰਾਨ ਸਪਾਂਸਰ ਬਣਨ ਦੀ ਇੱਛਾ ਜ਼ਾਹਰ ਕੀਤੀ ਗਈ ਪਰ 2021, 2022 ਜਾਂ 2023 ਵਿਚ ਉਸ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਨਹੀਂ ਮਿਲਿਆ ਤਾਂ ਉਹ ਚਾਰ ਸਾਲ ਪਹਿਲਾਂ ਇਮੀਗ੍ਰੇਸ਼ਨ ਵਿਭਾਗ ਨੂੰ ਮੁਹੱਈਆ ਕਰਵਾਇਆ ਆਪਣਾ ਈਮੇਲ ਅਕਾਊਂਟ ਦੁਬਾਰਾ ਜ਼ਰੂਰ ਚੈੱਕ ਕਰ ਲਵੇ ਕਿਉਂਕਿ ਇਸ ਵਾਰ ਵੀ ਸੱਦਾ ਪੱਤਰ ਪਹੁੰਚ ਸਕਦਾ ਹੈ। ਦੂਜੇ ਪਾਸੇ ਮਾਪਿਆਂ ਨੂੰ ਸੱਦਣ ਲਈ ਇੱਛਾ ਦਾ ਪ੍ਰਗਟਾਵਾ ਨਾ ਕਰਨ ਵਾਲੇ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਸੁਪਰ ਵੀਜ਼ਾ ਦੀ ਸਹੂਲਤ ਲੈ ਸਕਦੇ ਹਨ। ਸੁਪਰ ਵੀਜ਼ਾ ਅਧੀਨ ਬਿਨੈਕਾਰ ਦੇ ਮਾਪੇ ਲਗਾਤਾਰ ਪੰਜ ਸਾਲ ਤੱਕ ਕੈਨੇਡਾ ਵਿਚ ਰਹਿਣ ਦੇ ਹੱਕਦਾਰ ਹੁੰਦੇ ਹਨ ਅਤੇ ਇਸ ਮਿਆਦ ਵਿਚ ਦੋ ਸਾਲ ਦਾ ਵਾਧਾ ਵੱਖਰੇ ਤੌਰ ’ਤੇ ਕਰਵਾਇਆ ਜਾ ਸਕਦਾ ਹੈ

Related Articles

Leave a Reply