BTV BROADCASTING

Watch Live

ਕੈਨੇਡਾ ਨੇ 2024 ਪੈਰਿਸ ਓਲੰਪਿਕ ਵਿੱਚ ਪਹਿਲਾ ਸੋਨ ਤਮਗਾ ਜਿੱਤਿਆ

ਕੈਨੇਡਾ ਨੇ 2024 ਪੈਰਿਸ ਓਲੰਪਿਕ ਵਿੱਚ ਪਹਿਲਾ ਸੋਨ ਤਮਗਾ ਜਿੱਤਿਆ

ਕੈਨੇਡਾ ਦੀ ਕ੍ਰਿਸਟਾ ਡੀਗੁਚੀ ਨੇ ਅੰਡਰ-57 ਕਿਲੋਗ੍ਰਾਮ ਜੂਡੋ ਈਵੈਂਟ ਵਿੱਚ ਜਿੱਤ ਦੇ ਨਾਲ ਪੈਰਿਸ ਓਲੰਪਿਕ ਦਾ ਪਹਿਲਾ ਸੋਨ ਤਮਗਾ ਕੈਨੇਡਾ ਦੀ ਝੋਲੀ ਵਿੱਚ ਪਾ ਦਿੱਤਾ ਹੈ। ਦੱਸਦਈਏ ਕਿ ਡੀਗੁਚੀ, ਵਿਸ਼ਵ ਦੀ ਚੋਟੀ ਦੀ ਰੈਂਕਿੰਗ ਵਾਲੀ ਮਹਿਲਾ ਜੂਡੋਕਾ ਨੇ ਫਾਈਨਲ ਵਿੱਚ ਮਿਮੀ ਹਾ ਨੂੰ ਹਰਾਇਆ ਜਦੋਂ ਦੱਖਣੀ ਕੋਰੀਆਈ ਨੂੰ sudden-death overtime, ਵਿੱਚ ਗਲਤ ਹਮਲੇ ਲਈ ਝੰਡੀ ਦਿੱਤੀ ਗਈ, ਜਿਸ ਨਾਲ ਉਸ ਨੂੰ ਮੈਚ ਦੇ ਅੰਤ ਵਿੱਚ ਤੀਜਾ ਪੈਨਲਟੀ ਮਿਲਿਆ।  ਇਹ ਡੀਗੁਚੀ ਲਈ ਬਦਲਾ ਲੈਣ ਦਾ ਇੱਕ ਮੌਕਾ ਸੀ, ਜੋ 2024 ਵਿਸ਼ਵ ਚੈਂਪੀਅਨਸ਼ਿਪ ਵਿੱਚ ਅੰਡਰ-57 ਕਿਲੋਗ੍ਰਾਮ ਫਾਈਨਲ ਵਿੱਚ ਮਿਮੀਹਾ ਤੋਂ ਹਾਰ ਗਈ ਸੀ। ਦੋ ਵਾਰ ਦੀ ਵਿਸ਼ਵ ਚੈਂਪੀਅਨ ਰਹਿ ਚੁਕੀ ਡੀਗੁਚੀ, ਜੂਡੋ ਵਿੱਚ ਪਹਿਲੀ ਵਾਰ ਕੈਨੇਡੀਅਨ ਓਲੰਪਿਕ ਚੈਂਪੀਅਨ ਬਣ ਗਈ ਹੈ। ਉਹ ਫਰਾਂਸ ਦੀ ਦਰਸ਼ਕਾਂ ਦੀ ਪਸੰਦੀਦਾ ਸੈਰਾਹ-ਲਿਓਨੀ ਸਿਜ਼ਿਕ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ ਸੀ। ਜਿਸ ਤੋਂ ਬਾਅਦ ਫਾਇਨਲ ਵਿੱਚ ਜਿੱਤ ਹਾਸਲ ਕਰਕੇ ਕੈਨੇਡਾ ਨੇ ਪਹਿਲਾਂ ਸੋਨ ਤਗਮਾ ਜਿੱਤਿਆ।

Related Articles

Leave a Reply