BTV BROADCASTING

Watch Live

ਕੈਨੇਡਾ: ਨਹੀਂ ਰਹੇ ਪ੍ਰਸਿੱਧ ਸਾਹਿਤਕਾਰ ਹਰਭਜਨ ਸਿੰਘ ਮਾਂਗਟ

ਕੈਨੇਡਾ: ਨਹੀਂ ਰਹੇ ਪ੍ਰਸਿੱਧ ਸਾਹਿਤਕਾਰ ਹਰਭਜਨ ਸਿੰਘ ਮਾਂਗਟ

ਸਰੀ, 20 ਜੂਨ 2024-ਪ੍ਰਸਿੱਧ ਸਾਹਿਤਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ ਮਾਂਗਟ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ। ਉਹ 90 ਸਾਲ ਦੇ ਸਨ ਅਤੇ ਪਿਛਲੇ ਲੰਮੇਂ ਸਮੇਂ ਤੋਂ ਸਰੀ ਵਿਖੇ ਰਹਿ ਰਹੇ ਸਨ। ਸਰੀ, ਵੈਨਕੂਵਰ, ਐਬਸਫੋਰਡ ਦੇ ਲੇਖਕਾਂ ਨੇ ਉਨ੍ਹਾਂ ਦੇ ਵਿਛੋੜੇ ਉੱਪਰ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ 25 ਜੂਨ (ਮੰਗਲਵਾਰ) ਸਵੇਰੇ 10 ਵਜੇ ਰਿਵਰਸਾਈਡ ਫਿਊਨਰਲ ਹੋਮ, ਡੈਲਟਾ ਵਿਖੇ ਹੋਵੇਗਾ ਅਤੇ ਅੰਤਿਮ ਅਰਦਾਸ: ਗੁਰਦੁਆਰਾ ਬਰੁੱਕਸਾਈਡ (8365 140 ਸਟਰੀਟ ਸਰੀ) ਵਿਖੇ ਹੋਵੇਗੀ।

Related Articles

Leave a Reply