ਬਾਰਡਰ ਸਕਿਓਰਿਟੀ ਏਜੰਸੀ ਨੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.), ਕੈਨੇਡਾ ਵਿੱਚ 187 ਟਿਕਾਣਿਆਂ ‘ਤੇ ਛਾਪੇਮਾਰੀ ਕਰਕੇ 950 ਨੌਜਵਾਨਾਂ ਨੂੰ ਫੜਿਆ ਜੋ ਘੱਟ ਉਜਰਤਾਂ ‘ਤੇ ਆਮ ਨਾਲੋਂ ਵੱਧ ਕੰਮ ਕਰ ਰਹੇ ਸਨ। ਇਹ ਸਾਰੇ ਨੌਜਵਾਨ ਭਾਰਤ ਦੇ ਵਸਨੀਕ ਹਨ। ਹੁਣ ਇਨ੍ਹਾਂ ਨੌਜਵਾਨਾਂ ਨੂੰ ਪੀਆਰ ਹਾਸਲ ਕਰਨ ਵਿੱਚ ਦਿੱਕਤ ਆਵੇਗੀ, ਕਿਉਂਕਿ ਇਨ੍ਹਾਂ ਦੇ ਰਿਕਾਰਡ ਵਿੱਚ ਨਕਾਰਾਤਮਕ ਟਿੱਪਣੀਆਂ ਕੀਤੀਆਂ ਗਈਆਂ ਹਨ।
ਇਸ ਦੇ ਨਾਲ ਹੀ 185 ਸੰਸਥਾਵਾਂ ‘ਤੇ ਲੱਖਾਂ ਡਾਲਰ ਦੇ ਜੁਰਮਾਨੇ ਕੀਤੇ ਗਏ ਹਨ, ਜਿੱਥੋਂ ਨੌਜਵਾਨ ਗੈਰ-ਕਾਨੂੰਨੀ ਕੰਮ ਕਰਦੇ ਪਾਏ ਗਏ ਸਨ। ਕੈਨੇਡਾ ਵਿੱਚ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ ਪਰ ਨੌਜਵਾਨ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਵਿੱਚ ਹਫ਼ਤੇ ਵਿੱਚ 30 ਘੰਟੇ ਤੱਕ ਕੰਮ ਕਰ ਰਹੇ ਹਨ।