ਕੇਰਲ ਪੁਲਿਸ ਨੇ ਇੱਕ ਕਾਮਯਾਬੀ ਹਾਸਿਲ ਕੀਤੀ ਹੈ। ਪੁਲਿਸ ਨੇ ਆਸਾਮ ਦੇ ਇੱਕ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਤਾਮਿਲਨਾਡੂ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਵਕਾਥਨਮ ਨੇੜੇ ਕੰਕਰੀਟ ਮਿਕਸਰ ਮਸ਼ੀਨ ਦੀ ਸਫਾਈ ਕਰਦੇ ਸਮੇਂ ਨੌਜਵਾਨ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ ਸੀ।
ਸਫਾਈ ਕਰਦੇ ਸਮੇਂ ਮਸ਼ੀਨ ਚਾਲੂ ਕੀਤੀ
ਪੁਲਸ ਨੇ ਵੀਰਵਾਰ ਨੂੰ 29 ਸਾਲਾ ਪਾਂਡੀ ਦੁਰਈ ਨੂੰ ਗ੍ਰਿਫਤਾਰ ਕੀਤਾ ਹੈ। 28 ਅਪ੍ਰੈਲ ਨੂੰ 19 ਸਾਲਾ ਲਾਈਮਨ ਕਿਸਕ ਦੀ ਲਾਸ਼ ਕੰਕਰੀਟ ਪਲਾਂਟ ਦੇ ਕੂੜਾ ਡੰਪ ਦੇ ਟੋਏ ‘ਚੋਂ ਮਿਲੀ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਦੇ ਪਲਾਂਟ ਆਪਰੇਟਰ ਦੁਰਈ ਨੇ 26 ਅਪ੍ਰੈਲ ਨੂੰ ਮਿਕਸਰ ਮਸ਼ੀਨ ਸ਼ੁਰੂ ਕੀਤੀ, ਜਦੋਂ ਕਿਸਕ ਇਸ ਦੀ ਸਫਾਈ ਕਰ ਰਿਹਾ ਸੀ।
ਸੀਸੀਟੀਵੀ ਨਾਲ ਵੀ ਛੇੜਛਾੜ ਕੀਤੀ
ਪੁਲਸ ਨੇ ਦੱਸਿਆ ਕਿ ਜਦੋਂ ਕਿਸਕ ਜ਼ਮੀਨ ‘ਤੇ ਡਿੱਗਿਆ ਤਾਂ ਦੁਰਈ ਨੇ ਉਸ ਦੀ ਲਾਸ਼ ਕੂੜੇ ਦੇ ਟੋਏ ‘ਚ ਸੁੱਟ ਦਿੱਤੀ। ਹਾਲਾਂਕਿ ਦੋ ਦਿਨਾਂ ਬਾਅਦ ਲਾਸ਼ ਬਰਾਮਦ ਹੋਈ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਸੀਸੀਟੀਵੀ ਨਾਲ ਵੀ ਛੇੜਛਾੜ ਕੀਤੀ ਸੀ। ਮੁਲਜ਼ਮ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।