BTV BROADCASTING

Watch Live

ਕੁਵੈਤ ਅੱਗ ਮਾਮਲੇ ‘ਚ 3 ਭਾਰਤੀਆਂ ਸਮੇਤ 8 ਗ੍ਰਿਫਤਾਰ

ਕੁਵੈਤ ਅੱਗ ਮਾਮਲੇ ‘ਚ 3 ਭਾਰਤੀਆਂ ਸਮੇਤ 8 ਗ੍ਰਿਫਤਾਰ

ਕੁਵੈਤ ਵਿੱਚ ਇੱਕ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਦੇ ਸਬੰਧ ਵਿੱਚ ਅਧਿਕਾਰੀਆਂ ਨੇ 3 ਭਾਰਤੀਆਂ, 4 ਮਿਸਰੀ ਅਤੇ 1 ਕੁਵੈਤੀ ਨੂੰ ਗ੍ਰਿਫਤਾਰ ਕੀਤਾ ਹੈ। 12 ਜੂਨ ਦੀ ਤੜਕੇ 6 ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ ਕੁੱਲ 50 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚੋਂ 45 ਭਾਰਤੀ ਸਨ।

ਇਸ ਇਮਾਰਤ ਵਿੱਚ 196 ਮਜ਼ਦੂਰ ਰਹਿੰਦੇ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤੀ ਸਨ। ਅਰਬ ਟਾਈਮਜ਼ ਦੀ ਰਿਪੋਰਟ ਮੁਤਾਬਕ ਗ੍ਰਿਫਤਾਰ ਕੀਤੇ ਗਏ 8 ਲੋਕਾਂ ਨੂੰ 2 ਹਫਤਿਆਂ ਲਈ ਪੁਲਸ ਰਿਮਾਂਡ ‘ਤੇ ਭੇਜਿਆ ਗਿਆ ਹੈ। ਉਸ ਖ਼ਿਲਾਫ਼ ਅਣਗਹਿਲੀ ਤੇ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।

ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਾਬਰ ਅਲ-ਸਬਾਹ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਪੀੜਤ ਪਰਿਵਾਰਾਂ ਨੂੰ 1.25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਕੁਵੈਤ ਸਰਕਾਰ ਦੇ ਸੂਤਰਾਂ ਅਨੁਸਾਰ ਇਹ ਪੈਸਾ ਵਿਦੇਸ਼ੀ ਕਾਮਿਆਂ ਦੇ ਦੂਤਾਵਾਸ ਨੂੰ ਦਿੱਤਾ ਜਾਵੇਗਾ, ਜਿੱਥੋਂ ਇਹ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚੇਗਾ। ਮਰਨ ਵਾਲਿਆਂ ਵਿਚ ਭਾਰਤ ਤੋਂ ਇਲਾਵਾ ਫਿਲੀਪੀਨਜ਼ ਦੇ ਨਾਗਰਿਕ ਵੀ ਸਨ।

Related Articles

Leave a Reply