ਰੈੱਡ ਕਰਾਸ ਦੇ ਅਧਿਕਾਰੀ ਨੇ ਦੱਸਿਆ ਕਿ ਕੀਨੀਆ ‘ਚ ਭਾਰੀ ਮੀਂਹ ਕਰਕੇ ਆਏ ਹੜ੍ਹ ਕਾਰਨ ਕਰੀਬ 50 ਲੋਕਾਂ ਦੀ ਮੌਤ ਹੋ ਗਈ ਹੈ। ਰਾਜਧਾਨੀ ਨਾਏਰੌਬੀ ਤੋਂ ਲਗਭਗ 60 ਕਿਲੋਮੀਟਰ ਦੂਰ ਮਾਏ ਮਹੀਯੂ ਨੇੜੇ ਪਿੰਡਾਂ ਦੇ ਲੋਕ ਸੁੱਤੇ ਪਏ ਸੀ। ਜਦੋਂ ਭਾਰੀ ਮੀਂਹ ਕਾਰਨ ਹੜ੍ਹ ਆ ਗਏ। ਜਿਸ ਤੋਂ ਬਾਅਦ ਲੋਕਾਂ ਨੂੰ ਚਿੱਕੜ ‘ਚੋਂ ਕੱਢਣ ਲਈ ਬਚਾਅ ਕਾਰਜ ਜਾਰੀ ਹੈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਕੀਨੀਆ ਦੇ ਕੁਝ ਹਿੱਸਿਆਂ ਨੂੰ ਤਬਾਹ ਕਰਨ ਵਾਲੇ ਹੜ੍ਹਾਂ ਵਿੱਚ 100 ਤੋਂ ਵੱਧ ਲੋਕ ਮਾਰੇ ਗਏ ਹਨ। ਮਾਏ ਮਹੀਯੂ ਦੇ ਖੇਤਰ ਵਿੱਚ ਚਿੱਕੜ ਦਾ ਇੱਕ ਚੌੜਾ ਭੂਰਾ ਦਾਗ, ਉੱਖੜੇ ਦਰੱਖਤ ਅਤੇ ਕੁਚਲੇ ਹੋਏ ਘਰਾਂ ਦੇ ਟੁਕੜੇ ਦੇਖੇ ਗਏ ਸਨ। ਅਤੇ ਸੋਮਵਾਰ ਤੜਕੇ ਇੱਕ ਗਰਜਦੀ ਆਵਾਜ਼ ਨੇ ਲੋਕਾਂ ਨੂੰ ਜਗਾ ਦਿੱਤਾ ਜਦੋਂ ਪਾਣੀ ਦੀ ਲਹਿਰ ਉੱਪਰੋਂ ਹੇਠਾਂ ਡਿੱਗ ਗਈ ਸੀ।