ਕਿਉਬੇਕ ਵਿਅਕਤੀ ਨੂੰ ਕੈਲਗਰੀ ਵਿੱਚ ਕਥਿਤ ਮਨੁੱਖੀ ਤਸਕਰੀ ਦੇ ਦੋਸ਼ ਵਿੱਚ ਕੀਤਾ ਗਿਆ ਗ੍ਰਿਫਤਾਰ।ਕਿਊਬਿਕ ਦੇ ਇੱਕ 22 ਸਾਲਾ ਵਿਅਕਤੀ ਜ਼ੇਵੀਅਰ ਗੌਡਬੂ ਨੂੰ ਕੈਲਗਰੀ ਵਿੱਚ ਮਨੁੱਖੀ ਤਸਕਰੀ ਦੇ ਕਈ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।ਇਹ ਗ੍ਰਿਫਤਾਰੀ, ਅਲਬਰਟਾ ਲਾਅ ਇਨਫੋਰਸਮੈਂਟ ਰਿਸਪਾਂਸ ਟੀਮਾਂ (ALERT) ਮਨੁੱਖੀ ਤਸਕਰੀ ਯੂਨਿਟ ਦੁਆਰਾ ਕੈਲਗਰੀ ਪੁਲਿਸ ਦੀ ਸਹਾਇਤਾ ਨਾਲ 24 ਅਕਤੂਬਰ ਨੂੰ ਕੀਤੀ ਗਈ ਸੀ।ਦੱਸਦਈਏ ਕਿ ਗੌਡਬੂ, ਕਿਊਬਿਕ ਵਿੱਚ ਬਕਾਇਆ ਵਾਰੰਟਾਂ ਲਈ ਵੀ ਲੋੜੀਂਦਾ ਚੱਲ ਰਿਹਾ ਸੀ।ਪੁਲਿਸ ਦਾ ਦੋਸ਼ ਹੈ ਕਿ ਗੌਡਬੂ, ਸੋਸ਼ਲ ਮੀਡੀਆ ਰਾਹੀਂ ਦੋ ਔਰਤਾਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਨੌਕਰੀ ਦੇ ਝੂਠੇ ਵਾਅਦੇ ਤਹਿਤ ਕੈਲਗਰੀ ਜਾਣ ਲਈ ਮਨਾ ਲਿਆ।ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਆਉਣ ‘ਤੇ, ਜ਼ੇਵੀਅਰ ਨੇ ਕਥਿਤ ਤੌਰ ‘ਤੇ ਉਨ੍ਹਾਂ ਨੂੰ ਜਿਨਸੀ ਵਪਾਰ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ।ਪੀੜਤਾਂ ਵਿੱਚੋਂ ਇੱਕ ਤੇ ਸਰੀਰਕ ਤੌਰ ‘ਤੇ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਬੰਦੂਕ ਦੇ ਨਾਲ ਹਮਲਾ ਕੀਤਾ ਗਿਆ ਅਤੇ ਧਮਕੀ ਦਿੱਤੀ ਗਈ।ਖੁਸ਼ਕਿਸਮਤੀ ਨਾਲ, ਦੋਵੇਂ ਔਰਤਾਂ ਪੁਲਿਸ ਨਾਲ ਸੰਪਰਕ ਕਰਨ ਵਿੱਚ ਕਾਮਯਾਬ ਰਹੀਆਂ, ਜਿਨ੍ਹਾਂ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਖਲ ਦਿੱਤਾ।ਗੌਡਬੂ ਇਸ ਸਮੇਂ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਵਿੱਚ ਤਸਕਰੀ ਦੀ ਕੋਸ਼ਿਸ਼, ਹਥਿਆਰ ਨਾਲ ਹਮਲਾ, ਜਬਰੀ ਵਸੂਲੀ, ਅਤੇ ਕਈ ਹਥਿਆਰਾਂ ਨਾਲ ਸਬੰਧਤ ਅਪਰਾਧ ਸ਼ਾਮਲ ਹਨ।ALERT ਕਿਸੇ ਵੀ ਹੋਰ ਸੰਭਾਵੀ ਪੀੜਤਾਂ ਨੂੰ ਅੱਗੇ ਆਉਣ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਆਪਣੇ ਤਜ਼ਰਬਿਆਂ ਦੀ ਰਿਪੋਰਟ ਕਰਨ ਦੀ ਅਪੀਲ ਕਰ ਰਿਹਾ ਹੈ।