BTV BROADCASTING

ਕਾਮੇਡੀਅਨ ਸੁਨੀਲ ਪਾਲ ਅਗਵਾ ਕਾਂਡ ਦੇ ਦੋਸ਼ੀਆਂ ਦੀ ਘੇਰਾਬੰਦੀ ‘ਚ 10 ਟੀਮਾਂ ਲੱਗੀਆਂ

ਕਾਮੇਡੀਅਨ ਸੁਨੀਲ ਪਾਲ ਅਗਵਾ ਕਾਂਡ ਦੇ ਦੋਸ਼ੀਆਂ ਦੀ ਘੇਰਾਬੰਦੀ ‘ਚ 10 ਟੀਮਾਂ ਲੱਗੀਆਂ

ਮੇਰਠ ‘ਚ ਮਸ਼ਹੂਰ ਕਾਮੇਡੀਅਨ ਅਤੇ ਐਕਟਰ ਸੁਨੀਲ ਪਾਲ ਨੂੰ 24 ਘੰਟੇ ਤੱਕ ਬੰਧਕ ਬਣਾ ਕੇ 8 ਲੱਖ ਰੁਪਏ ਦੀ ਫਿਰੌਤੀ ਆਨਲਾਈਨ ਵਸੂਲਣ ਦੇ ਮਾਮਲੇ ‘ਚ ਪੁਲਸ ਨੇ ਅਗਵਾਕਾਰਾਂ ਤੱਕ ਪਹੁੰਚ ਕੀਤੀ ਹੈ। ਫਿਰੌਤੀ ਦੀ ਰਕਮ ਨਾਲ ਗਹਿਣੇ ਖਰੀਦਣ ਵਾਲੇ ਮੁਲਜ਼ਮ ਬਿਜਨੇਰ ਦੇ ਰਹਿਣ ਵਾਲੇ ਹਨ।

ਐਸ.ਐਸ.ਪੀ ਡਾ.ਵਿਪਿਨ ਟਾਡਾ ਦੇ ਨਿਰਦੇਸ਼ਾਂ ‘ਤੇ 10 ਟੀਮਾਂ ਮਾਮਲੇ ਦੀ ਜਾਂਚ ਕਰਨ ਅਤੇ ਸ਼ਰਾਰਤੀ ਅਨਸਰਾਂ ਨੂੰ ਘੇਰਨ ‘ਚ ਜੁਟੀਆਂ ਹੋਈਆਂ ਹਨ। ਦੱਸਿਆ ਗਿਆ ਹੈ ਕਿ ਮੁਲਜ਼ਮ ਉਨ੍ਹਾਂ ਦੇ ਘਰਾਂ ਅਤੇ ਟਿਕਾਣਿਆਂ ‘ਤੇ ਨਹੀਂ ਮਿਲੇ ਹਨ। ਐਸਐਸਪੀ ਦਾ ਕਹਿਣਾ ਹੈ ਕਿ ਜਲਦੀ ਹੀ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਾਵੇਗਾ।

Related Articles

Leave a Reply