ਕਾਨੂੰਨ ਦੀਆਂ ਧੱਜੀਆਂ ਉੜਾਉਣ ਨੂੰ ਲੈ ਕੇ ਸੰਯੁਕਤ ਰਾਸ਼ਟਰ ਦੀਆਂ ਚੇਤਾਵਨੀਆਂ ਵਿਚਕਾਰ ਗਾਜ਼ਾ ਵਿੱਚ ਲੁੱਟੇ ਗਏ ਸਹਾਇਤਾ ਟਰੱਕ। ਗਾਜ਼ਾ ਲਈ ਭੋਜਨ ਸਪਲਾਈ ਕਰਨ ਵਾਲੇ ਲਗਭਗ 100 ਸਹਾਇਤਾ ਟਰੱਕਾਂ ਨੂੰ ਹਫਤੇ ਦੇ ਅੰਤ ਵਿੱਚ ਲੁੱਟਿਆ ਗਿਆ ਹੈ, ਜਿਥੇ ਹਥਿਆਰਬੰਦ ਵਿਅਕਤੀਆਂ ਨੇ ਡਰਾਈਵਰਾਂ ਨੂੰ ਬੰਦੂਕ ਦੀ ਨੋਕ ‘ਤੇ ਉਤਰਨ ਲਈ ਮਜਬੂਰ ਕੀਤਾ ਅਤੇ ਕਈ ਸਹਾਇਤਾ ਕਰਮਚਾਰੀਆਂ ਨੂੰ ਜ਼ਖਮੀ ਕਰ ਦਿੱਤਾ। ਇਸ ਲੁੱਟ ਦਾ ਪਤਾ ਲੱਗਦੇ ਹੀ ਫਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਨੇ, ਇਸ ਘਟਨਾ ਨੂੰ ਆਪਣੀ ਕਿਸਮ ਦੀ ਸਭ ਤੋਂ ਗੰਭੀਰ ਘਟਨਾਵਾਂ ਵਿੱਚੋਂ ਇੱਕ ਦੱਸਿਆ, ਅਤੇ ਇਸ ਖੇਤਰ ਵਿੱਚ “ਕਾਨੂੰਨ ਅਤੇ ਵਿਵਸਥਾ ਦੇ ਢਹਿਣ” ਨੂੰ ਜ਼ਿੰਮੇਵਾਰ ਠਹਿਰਾਇਆ। ਜਾਣਕਾਰੀ ਮੁਤਾਬਕ ਇਸ ਘਟਨਾ ਤੋਂ ਬਾਅਦ convoy ਨੂੰ ਥੋੜੀ ਸਮੇਂ ਵਿੱਚ ਨਵੀਂ ਰੂਟ ਤੇ re route ਕੀਤਾ ਗਿਆ ਸੀ, ਜਿਥੇ ਇਸ ਵਿਸ਼ਾਲ ਚੋਰੀ ਦੇ ਕਾਰਨ 109 ਵਿੱਚੋਂ 97 ਟਰੱਕ ਗੁੰਮ ਹੋ ਗਏ।ਕਾਬਿਲੇਗੌਰ ਹੈ ਕਿ ਵਧਦੀਆਂ ਸੁਰੱਖਿਆ ਚੁਣੌਤੀਆਂ ਦੇ ਵਿਚਕਾਰ, ਯੂਐਸ ਸਟੇਟ ਡਿਪਾਰਟਮੈਂਟ ਨੇ ਇਸ ਲੁੱਟ ਦੀ ਆਲੋਚਨਾ ਕੀਤੀ ਹੈ, ਅਤੇ ਇਸਨੂੰ ਗਾਜ਼ਾ ਵਿੱਚ ਵਿਆਪਕ ਅਸਥਿਰਤਾ ਨਾਲ ਜੋੜਿਆ ਹੈ। ਉਥੇ ਹੀ ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿੱਤੀ ਹੈ ਕਿ ਗੰਭੀਰ ਭੋਜਨ ਦੀ ਘਾਟ ਨੇੜੇ ਹੈ, ਜਿਸ ਕਰਕੇ ਨਾਗਰਿਕਾਂ ਨੂੰ ਵਿਗੜਦੀ ਸਥਿਤੀ ਅਤੇ ਭੁੱਖਮਰੀ ਦੀਆਂ ਰਿਪੋਰਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।