BTV BROADCASTING

ਕਾਨਪੁਰ ‘ਚ ਕਾਂਗਰਸੀ ਆਗੂ ਦੀ ਗੁੰਡਾਗਰਦੀ ,ਦਫ਼ਤਰ ‘ਚ ਦਾਖ਼ਲ ਹੋ ਕੇ ਵਪਾਰੀ ‘ਤੇ ਤਾਣੀ ਰਿਵਾਲਵਰ

ਕਾਨਪੁਰ ‘ਚ ਕਾਂਗਰਸੀ ਆਗੂ ਦੀ ਗੁੰਡਾਗਰਦੀ ,ਦਫ਼ਤਰ ‘ਚ ਦਾਖ਼ਲ ਹੋ ਕੇ ਵਪਾਰੀ ‘ਤੇ ਤਾਣੀ ਰਿਵਾਲਵਰ

2 ਮਾਰਚ 2024: ਕਲਿਆਣਪੁਰ ਥਾਣਾ ਖੇਤਰ ਦੇ ਅਧੀਨ ਆਉਂਦੇ ਇੱਕ ਕਾਂਗਰਸੀ ਆਗੂ ਵੱਲੋਂ ਇੱਕ ਵਪਾਰੀ ਦੇ ਦਫ਼ਤਰ ਵਿੱਚ ਜਾ ਕੇ ਉਸ ਨੂੰ ਹਥਿਆਰਾਂ ਨਾਲ ਧਮਕਾਉਣ ਦੀ ਵੀਡੀਓ ਸਾਹਮਣੇ ਆਈ ਹੈ | ਜੋ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ| ਵਪਾਰੀ ਦੀ ਸ਼ਿਕਾਇਤ ‘ਤੇ ਕਲਿਆਣਪੁਰ ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਦੋਸ਼ੀ ਕਾਂਗਰਸੀ ਆਗੂ ਅੰਬੂਜ ਸ਼ੁਕਲਾ ਅਤੇ ਉਸ ਦੇ ਸਾਥੀਆਂ ਨੂੰ ਹਿਰਾਸਤ ‘ਚ ਲੈ ਲਿਆ| ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ|

ਇਸ ਪੂਰੀ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ | ਜਿਸ ਵਿੱਚ ਕੁਝ ਲੋਕ ਇੱਕ ਦਫ਼ਤਰ ਵਿੱਚ ਦਾਖ਼ਲ ਹੁੰਦੇ ਨਜ਼ਰ ਆ ਰਹੇ| ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇੱਕ ਨੌਜਵਾਨ ਹੱਥ ‘ਚ ਚਿੱਟੇ ਰੁਮਾਲ ਬੰਨ੍ਹ ਕੇ ਅਤੇ ਹਥਿਆਰ ਲੈ ਕੇ ਦਫ਼ਤਰ ‘ਚ ਦਾਖ਼ਲ ਹੋ ਰਿਹਾ| ਉਹ ਦਫ਼ਤਰ ਵਿੱਚ ਬੈਠੇ ਇੱਕ ਨੌਜਵਾਨ ਨੂੰ ਧਮਕੀਆਂ ਦਿੰਦਾ ਨਜ਼ਰ ਆ ਰਿਹਾ | ਮਾਮਲੇ ‘ਚ ਕਾਂਗਰਸੀ ਆਗੂ ਅੰਬੂਜ ਸ਼ੁਕਲਾ ਦਾ ਕਹਿਣਾ ਹੈ ਕਿ ਮੇਰਾ ਕੋਈ ਵਿਵਾਦ ਨਹੀਂ ਸੀ| ਮੈਂ ਕਰੀਬ ਇੱਕ ਹਫ਼ਤੇ ਬਾਅਦ ਹਸਪਤਾਲ ਤੋਂ ਇਲਾਜ ਕਰਵਾ ਕੇ ਵਾਪਸ ਆ ਰਿਹਾ ਸੀ| ਰਸਤੇ ਵਿੱਚ ਭਾਜਪਾ ਆਗੂ ਦੀ ਆਪਣੇ ਪੁੱਤਰ ਨਾਲ ਬੇਲੋੜੀ ਬਹਿਸ ਹੋ ਗਈ| ਅਪਮਾਨਜਨਕ ਸ਼ਬਦ ਕਹੇ,ਜਿਸ ਕਾਰਨ ਮੈਨੂੰ ਵੀ ਗੁੱਸਾ ਆ ਗਿਆ|

Related Articles

Leave a Reply