BTV BROADCASTING

Watch Live

ਕਤਰ ਦੇ ਵਿੱਚ ਐਕਸੀਡੈਂਟ ਮਾਮਲੇ ਦੇ ਵਿੱਚ ਨੌਜਵਾਨ ਨੂੰ ਦੋ ਸਾਲ ਦੀ ਕੈਦ ਤੇ 55 ਲੱਖ ਰੁਪਏ ਦਾ ਹੋਇਆ ਜੁਰਮਾਨਾ

ਕਤਰ ਦੇ ਵਿੱਚ ਐਕਸੀਡੈਂਟ ਮਾਮਲੇ ਦੇ ਵਿੱਚ ਨੌਜਵਾਨ ਨੂੰ ਦੋ ਸਾਲ ਦੀ ਕੈਦ ਤੇ 55 ਲੱਖ ਰੁਪਏ ਦਾ ਹੋਇਆ ਜੁਰਮਾਨਾ

ਆਪਣੇ ਅਤੇ ਆਪਣੇ ਪਰਿਵਾਰ ਦੇ ਚੰਗੇ ਤੇ ਸੁਨਹਿਰੇ ਭਵਿੱਖ ਵਾਸਤੇ ਵਿਦੇਸ਼ ਗਏ ਨੌਜਵਾਨਾਂ ਨੂੰ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਹੀ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਪੱਟੀ ਤੋਂ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਵਾਸਤੇ ਕਤਰ ਗਏ ਨੌਜਵਾਨ ਨੂੰ ਉਥੇ ਵਾਪਰੇ ਇੱਕ ਐਕਸੀਡੈਂਟ ਦੇ ਦੌਰਾਨ ਦੋ ਸਾਲ ਦੀ ਸਜ਼ਾ ਅਤੇ 55 ਲੱਖ ਰੁਪਏ ਦਾ ਜੁਰਮਾਨਾ ਉਥੋਂ ਦੀ ਅਦਾਲਤ ਦੇ ਵੱਲੋਂ ਕੀਤੇ ਜਾਣ ਤੋਂ ਬਾਅਦ ਪਰਿਵਾਰ ਦਾ ਬੁਰਾ ਹਾਲ ਹੈ | ਕਿਉਂਕਿ ਪਰਿਵਾਰ 55 ਲੱਖ ਰੁਪਏ ਦੇਣ ਤੋਂ ਅਸਮਰਥ ਦਿਖਾਈ ਦੇ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਨੇ ਦੋ ਸਾਲ ਪਹਿਲਾਂ ਕਰੀਬ 15 ਲੱਖ ਦਾ ਕਰਜ਼ਾ ਚੁੱਕ ਕੇ ਆਪਣੇ ਇਕਲੌਤੇ ਪੁੱਤਰ ਨੂੰ ਘਰ ਦੇ ਹਾਲਾਤ ਸੁਖਾਲੇ ਬਣਾਉਣ ਲਈ ਵਿਦੇਸ਼ (ਕਤਰ) ਭੇਜਿਆ ਸੀ, ਜੋ ਕਿ ਉੱਥੇ ਟਰੱਕ ਚਲਾਉਣ ਦਾ ਕੰਮ ਕਰ मी। 14 ਮਾਰਚ 2024 ਨੂੰ ਟਰਾਲਾ ਚਲਾਉਂਦੇ ਸਮੇਂ ਸੜਕ ਹਾਦਸੇ ਵਿਚ ਇਕ ਵਿਅਕਤੀ ਮੌਤ ਹੋ ਗਈ ਸੀ ਤੇ ਪੁਲਿਸ ਵੱਲੋਂ ਸਾਹਿਲਪ੍ਰੀਤ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਅਤੇ ਅਦਾਲਤ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਉਸ ਨੂੰ ਦੋ ਸਾਲ ਦੀ ਕੈਦ 55 ਲੱਖ ਰੁਪਏ ਦੀ ਬਲੱਡ – ਦੀ ਸਜ਼ਾ ਸੁਣਾਈ ਹੈ। ਉਸ ਦੱਸਿਆ ਕਿ ਉਹ ਪਹਿਲਾਂ ਕਰਜ਼ੇ ਦੀ ਮਾਰ ਹੇਠ ਹੈ, ਪਤੀ ਦੀ ਮੌਤ ਹੋ ਚੁੱਕੀ ਹੈ। ਇਕ ਲੜਕੀ ਤੇ ਇਕ ਲੜਕਾ ਸਾਹਿਲਪ੍ਰੀਤ ਸਿੰਘ ਹੈ ਜਿਸ ਨੂੰ ਵਿਦੇਸ਼ ਵਿਚ ਸੜਕ ਹਾਦਸੇ ਕਾਰਨ ਸਜ਼ਾ ਸੁਣਾਈ ਗਈ ਹੈ ਤੇ 55 ਲੱਖ ਰੁਪਏ ਦੇਣ ਦਾ ਹੁਕਮ ਵੀ ਦਿੱਤਾ ਗਿਆ ਹੈ। ਉਸ ਕੋਲ ਵਾਹੀਯੋਗ ਕੋਈ ਜ਼ਮੀਨ ਨਹੀਂ ਹੈ। ਉਹ ਇਹ ਰਕਮ ਭਰਨ ਵਿੱਚ ਅਸਮਰਥ ਹਾਂ। ਵਿਧਵਾ ਮਾਂ ਨੇ ਐਨ ਆਰ ਆਈ ਵੀਰਾਂ, ਭਾਰਤ ਸਰਕਾਰ, ਤੇ ਪੰਜਾਬ ਸਰਕਾਰ ਦੇ ਨਾਲ-ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਬਾਨੀ ਡਾ. ਐੱਸਪੀ ਸਿੰਘ ਓਬਰਾਏ ਪਾਸੋਂ ਮਦਦ ਦੀ ਗੁਹਾਰ ਲਗਾਉਂਦੇ ਹੋਏ ਉਸ ਦੇ ਪੁੱਤਰ ਨੂੰ ਰਿਹਾਅ ਕਰਵਾ ਕੇ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ

Related Articles

Leave a Reply