BTV BROADCASTING

ਔਰੋਰਾ, ਓਨਟਾਰੀਓ ‘ਚ 4 ਅਧਿਕਾਰੀਆਂ ਨਾਲ ਗੋਲੀਬਾਰੀ ਤੋਂ ਬਾਅਦ ਨੌਜਵਾਨ ਮੁੰਡੇ ਦੀ ਮੌਤ

ਔਰੋਰਾ, ਓਨਟਾਰੀਓ ‘ਚ 4 ਅਧਿਕਾਰੀਆਂ ਨਾਲ ਗੋਲੀਬਾਰੀ ਤੋਂ ਬਾਅਦ ਨੌਜਵਾਨ ਮੁੰਡੇ ਦੀ ਮੌਤ

ਔਰੋਰਾ, ਓਨਟਾਰੀਓ ‘ਚ 4 ਅਧਿਕਾਰੀਆਂ ਨਾਲ ਗੋਲੀਬਾਰੀ ਤੋਂ ਬਾਅਦ ਨੌਜਵਾਨ ਮੁੰਡੇ ਦੀ ਮੌਤ: SIUਓਨਟੈਰੀਓ ਪ੍ਰੋਵਿੰਸ ਦੇ ਪੁਲਿਸ ਵਾਚਡੌਗ ਦਾ ਕਹਿਣਾ ਹੈ, ਇੱਕ 17 ਸਾਲਾ ਨੌਜਵਾਨ ਦੀ ਉਸ ਵੇਲੇ ਮੌਤ ਹੋ ਗਈ, ਜਦੋਂ ਉਹ ਚਾਰ ਪੁਲਿਸ ਅਧਿਕਾਰੀਆਂ ਨਾਲ ਗੋਲੀਬਾਰੀ ਦੇ ਆਦਾਨ-ਪ੍ਰਦਾਨ ਵਿੱਚ ਸ਼ਾਮਲ ਸੀ, ਜਿਸ ਵੇਲੇ ਬੁੱਧਵਾਰ ਰਾਤ ਨੂੰ ਔਰੋਰਾ ਵਿੱਚ ਅਧਿਕਾਰੀ ਇੱਕ ਬਰੇਕ-ਐਂਡ-ਐਂਟਰ ਦਾ ਜਵਾਬ ਦੇ ਰਹੇ ਸੀ।ਇੱਕ ਪੁਲਿਸ ਅਪਡੇਟ ਵਿੱਚ, ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (SIU) ਨੇ ਕਿਹਾ ਕਿ ਇਹ ਘਟਨਾ ਰਾਤ 8 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਸੇਂਟ ਜੌਨ ਸਾਈਡ ਰੋਡ ਅਤੇ ਬੇਵਿਊ ਐਵੇਨਿਊ ਦੇ ਨੇੜੇ ਸਥਿਤ ਡਾਉਨੀ ਸਰਕਲ ‘ਤੇ ਇੱਕ ਰਿਹਾਇਸ਼ ਦੇ ਬਾਹਰ ਵਾਪਰੀ। ਐਸਆਈਯੂ ਦੇ ਅਨੁਸਾਰ, ਪੁਲਿਸ ਨੂੰ ਸ਼ਾਮ 7:45 ਵਜੇ ਦੇ ਕਰੀਬ ਇੱਕ ਵਿਅਕਤੀ ਦਾ ਕਾਲ ਆਇਆ। ਜਿਸ ਨੇ ਖੇਤਰ ਵਿੱਚ ਇੱਕ ਘਰ ਵਿੱਚ ਬਰੇਕ-ਇਨ ਦੀ ਰਿਪੋਰਟ ਕੀਤੀ।ਐਸਆਈਯੂ ਦੀ ਬੁਲਾਰਾ ਮੋਨਿਕਾ ਹੁਡਨ ਨੇ ਅਪਡੇਟ ਦੌਰਾਨ ਜਾਣਕਾਰੀ ਦਿੰਦੇ ਹੋਏ ਕਿਹਾ,ਕਿ ਜਿਵੇਂ ਹੀ ਯੌਰਕ ਰੀਜਨਲ ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ, 17 ਸਾਲਾ ਨੌਜਵਾਨ ਮੁੰਡੇ ਅਤੇ ਚਾਰ ਪੁਲਿਸ ਅਧਿਕਾਰੀਆਂ ਵਿਚਕਾਰ ਗੋਲੀਬਾਰੀ ਸ਼ੁਰੂ ਹੋ ਗਈ।ਉਸ ਨੇ ਅੱਗੇ ਕਿਹਾ ਕਿ ਨੌਜਵਾਨ ਨੂੰ ਕਈ ਵਾਰ ਗੋਲੀਆਂ ਲੱਗੀਆਂ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।ਅਤੇ ਇਸ ਹਮਲੇ ਚ ਇੱਕ ਪੁਲਿਸ ਅਧਿਕਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।ਉਸਨੇ ਨੋਟ ਕੀਤਾ, ਪੰਜ ਗਵਾਹ ਅਧਿਕਾਰੀਆਂ ਦੇ ਨਾਲ ਚਾਰ ਵਿਸ਼ਾ ਅਧਿਕਾਰੀਆਂ ਦੀ ਪਛਾਣ ਕੀਤੀ ਗਈ ਹੈ।ਦੱਸਦਈਏ ਕਿ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਇੱਕ ਅਜਿਹੀ ਏਜੰਸੀ ਹੈ ਜਿਸ ਨੂੰ,ਜਦੋਂ ਵੀ ਪੁਲਿਸ ਕਿਸੇ ਮੌਤ, ਗੰਭੀਰ ਸੱਟ, ਜਾਂ ਜਿਨਸੀ ਹਮਲੇ ਦੇ ਦੋਸ਼ਾਂ ਵਿੱਚ ਸ਼ਾਮਲ ਹੁੰਦੀ ਹੈ ਤਾਂ ਜਾਂਚ ਕਰਨ ਲਈ ਬੁਲਾਇਆ ਜਾਂਦਾ ਹੈ।ਤੇ ਹੁਣ ਇਸ ਮਾਮਲੇ ਵਿੱਚ ਐਸਆਈਯੂ ਨੇ ਕੇਸ ਲਈ ਪੰਜ ਜਾਂਚਕਰਤਾ ਅਤੇ ਤਿੰਨ ਫੋਰੈਂਸਿਕ ਜਾਂਚਕਰਤਾਵਾਂ ਨੂੰ ਨਿਯੁਕਤ ਕੀਤਾ ਹੈ।

Related Articles

Leave a Reply