BTV BROADCASTING

ਓਹੀਓ ਦੇ ਇੱਕ ਪਿਤਾ ਨੇ ਟਰੰਪ ਅਤੇ ਵੈਨਸ ‘ਤੇ ਰਾਜਨੀਤਿਕ ਲਾਭ ਲਈ ਪੁੱਤਰ ਦੀ ਮੌਤ ਦਾ ਸ਼ੋਸ਼ਣ ਕਰਨ ਦਾ ਲਗਾਇਆ ਦੋਸ਼

ਓਹੀਓ ਦੇ ਇੱਕ ਪਿਤਾ ਨੇ ਟਰੰਪ ਅਤੇ ਵੈਨਸ ‘ਤੇ ਰਾਜਨੀਤਿਕ ਲਾਭ ਲਈ ਪੁੱਤਰ ਦੀ ਮੌਤ ਦਾ ਸ਼ੋਸ਼ਣ ਕਰਨ ਦਾ ਲਗਾਇਆ ਦੋਸ਼

ਓਹੀਓ ਦੇ ਇੱਕ ਪਿਤਾ ਨੇ ਟਰੰਪ ਅਤੇ ਵੈਨਸ ‘ਤੇ ਰਾਜਨੀਤਿਕ ਲਾਭ ਲਈ ਪੁੱਤਰ ਦੀ ਮੌਤ ਦਾ ਸ਼ੋਸ਼ਣ ਕਰਨ ਦਾ ਲਗਾਇਆ ਦੋਸ਼।

ਪਿਛਲੇ ਸਾਲ ਇੱਕ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਇੱਕ 11 ਸਾਲਾ ਬੱਚੇ ਦੇ ਪਿਤਾ ਨੇਥਨ ਕਲਾਰਕ ਨੇ ਡੋਨਾਲਡ ਟਰੰਪ ਅਤੇ ਜੇਡੀ ਵੈਂਸ ‘ਤੇ ਆਪਣੇ ਪੁੱਤਰ ਦੀ ਮੌਤ ਨੂੰ ਸਿਆਸੀ ਉਦੇਸ਼ਾਂ ਲਈ ਵਰਤਣ ਦਾ ਦੋਸ਼ ਲਗਾਇਆ ਹੈ। ਕਲਾਰਕ ਨੇ ਸਪਰਿੰਗਫੀਲਡ ਸਿਟੀ ਕਮਿਸ਼ਨ ਦੀ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਕਾਰਵਾਈਆਂ ਦੀ ਨਿੰਦਾ ਕੀਤੀ, ਅਤੇ ਦਲੀਲ ਦਿੱਤੀ ਕਿ ਰਾਜਨੀਤਿਕ ਲਾਭ ਲਈ ਉਸ ਦੇ ਪਰਿਵਾਰਿਕ ਦੁਖਾਂਤ ਦਾ ਲਾਭ ਲੈਣਾ “ਨਿੰਦਣਯੋਗ” ਹੈ। ਜ਼ਿਕਰਯੋਗ ਹੈ ਕਿ ਕਲਾਰਕ ਦੀ ਇਹ ਆਲੋਚਨਾ ਘਟਨਾ ਬਾਰੇ ਵੈਨਸ ਦੀ ਸੋਸ਼ਲ ਮੀਡੀਆ ਪੋਸਟ ਅਤੇ ਇਸ ਕੇਸ ਨੂੰ ਉਜਾਗਰ ਕਰਨ ਵਾਲੀ ਟਰੰਪ ਦੀ ਮੁਹਿੰਮ ਤੋਂ ਬਾਅਦ ਸਾਹਮਣੇ ਆਈ ਹੈ। ਕਲਾਰਕ ਨੇ ਇੱਛਾ ਜ਼ਾਹਰ ਕੀਤੀ ਕਿ ਉਸਦੇ ਪੁੱਤਰ ਦੀ ਮੌਤ ਦੀ ਵਰਤੋਂ ਪ੍ਰਵਾਸੀ ਵਿਰੋਧੀ ਬਿਆਨਬਾਜ਼ੀ ਨੂੰ ਵਧਾਉਣ ਲਈ ਨਹੀਂ ਕੀਤੀ ਗਈ ਸੀ, ਅਤੇ ਉਸਨੇ ਆਪਣੇ ਪੁੱਤਰ ਦੀ ਦੁਖਾਂਤ ਦੇ ਸਿਆਸੀਕਰਨ ਦੀ ਨਿੰਦਾ ਕਰਦੇ ਹੋਏ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੋ ਵਾਪਰਿਆ ਉਹ ਇੱਕ ਹਾਦਸਾ ਸੀ, ਕਤਲ ਨਹੀਂ ਸੀ। ਕਲਾਰਕ ਨੇ ਆਪਣੇ ਪੁੱਤਰ ਦੀ ਮੌਤ ਦੇ ਸੰਦਰਭ ਵਿੱਚ ਪ੍ਰਵਾਸੀਆਂ ਦੇ ਚਿੱਤਰਣ ਦੀ ਵੀ ਆਲੋਚਨਾ ਕੀਤੀ, ਇਹ ਨੋਟ ਕਰਦਿਆਂ ਕਿ ਉਸਦੇ ਪਰਿਵਾਰ ਦੇ ਦੁੱਖ ਦਾ ਸ਼ੋਸ਼ਣ ਨਫ਼ਰਤ ਨੂੰ ਭੜਕਾਉਣ ਲਈ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਪਰਿੰਗਫੀਲਡ ਅਧਿਕਾਰੀਆਂ ਨੇ ਕਸਬੇ ਨੂੰ ਮੁੜ ਸੁਰਜੀਤ ਕਰਨ ਵਿੱਚ ਪ੍ਰਵਾਸੀਆਂ ਦੀ ਭੂਮਿਕਾ ਨੂੰ ਸਵੀਕਾਰ ਕੀਤਾ ਹੈ ਪਰ ਸਥਾਨਕ ਸੇਵਾਵਾਂ ‘ਤੇ ਦਬਾਅ ਨੂੰ ਵੀ ਪਛਾਣਿਆ ਹੈ। ਉਥੇ ਹੀ ਵੈਨਸ ਦੇ ਬੁਲਾਰੇ ਨੇ ਮੌਜੂਦਾ ਪ੍ਰਸ਼ਾਸਨ ਨੂੰ ਸਰਹੱਦੀ ਮੁੱਦਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਅਤੇ ਕਲਾਰਕ ਪਰਿਵਾਰ ਨਾਲ ਹਮਦਰਦੀ ਦੀ ਪੇਸ਼ਕਸ਼ ਕਰਕੇ ਇਸ ਹਾਦਸੇ ਬਾਰੇ ਆਪਣਾ ਜਵਾਬ ਦਿੱਤਾ।

Related Articles

Leave a Reply