ਏਅਰ ਕੈਨੇਡਾ ਪਾਇਲਟ ਹੜਤਾਲ ਦੇ ਕਾਰਨ ਫਲਾਈਟ ਰੱਦ ਕਰਨ ਦੀ ਕਰ ਰਿਹਾ ਤਿਆਰੀ।ਏਅਰ ਕੈਨੇਡਾ ਸੰਭਾਵਿਤ ਪਾਇਲਟ ਹੜਤਾਲ ਦੇ ਕਾਰਨ ਸ਼ੁੱਕਰਵਾਰ ਤੋਂ ਜਲਦੀ ਉਡਾਣਾਂ ਨੂੰ ਰੱਦ ਕਰਨ ਦੀ ਤਿਆਰੀ ਕਰ ਰਿਹਾ ਹੈ। ਦੱਸਦਈਏ ਕਿ ਏਅਰਲਾਈਨ 5,200 ਪਾਇਲਟਾਂ ਦੀ ਨੁਮਾਇੰਦਗੀ ਕਰਨ ਵਾਲੀ ਏਅਰ ਲਾਈਨ ਪਾਇਲਟ ਐਸੋਸੀਏਸ਼ਨ (ALPA) ਨਾਲ ਗੱਲਬਾਤ ਕਰ ਰਹੀ ਹੈ, ਪਰ ਜੇਕਰ ਐਤਵਾਰ ਤੱਕ ਕੋਈ ਸਮਝੌਤਾ ਨਹੀਂ ਹੋਇਆ, ਤਾਂ ਕੋਈ ਵੀ ਧਿਰ 72 ਘੰਟਿਆਂ ਦੀ ਹੜਤਾਲ ਜਾਂ ਤਾਲਾਬੰਦੀ ਦਾ ਨੋਟਿਸ ਜਾਰੀ ਕਰ ਸਕਦੀ ਹੈ। ਅਤੇ 18 ਸਤੰਬਰ ਤੱਕ ਪੂਰਾ ਬੰਦ ਹੋ ਸਕਦਾ ਹੈ। ਏਅਰ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਸੰਭਾਵੀ ਹੜਤਾਲ ਤੋਂ ਪਹਿਲਾਂ ਉਡਾਣਾਂ ਰੱਦ ਹੋਣ ਨਾਲ 80% ਯਾਤਰੀ ਪ੍ਰਭਾਵਿਤ ਹੋ ਸਕਦੇ ਹਨ। ਏਅਰਲਾਈਨ ਓਪਰੇਸ਼ਨਾਂ ਦੇ “ਕ੍ਰਮਬੱਧ ਬੰਦ” ਦੀ ਯੋਜਨਾ ਬਣਾ ਰਹੀ ਹੈ, ਹਾਲਾਂਕਿ ਜੈਜ਼ ਅਤੇ PAL ਏਅਰਲਾਈਨਜ਼ ਵਰਗੇ ਖੇਤਰੀ ਕੈਰੀਅਰ ਕੰਮ ਕਰਨਾ ਜਾਰੀ ਰੱਖਣਗੇ। ਕਾਬਿਲੇਗੌਰ ਹੈ ਕਿ ਜੇਕਰ ਹੜਤਾਲ ਸ਼ੁਰੂ ਹੋ ਜਾਂਦੀ ਹੈ ਤਾਂ ਰੋਜ਼ਾਨਾ 110,000 ਯਾਤਰੀਆਂ ਪ੍ਰਭਾਵਿਤ ਹੋ ਸਕਦੇ ਹਨ। ਦੱਸਦਈਏ ਕਿ ਪਾਇਲਟ, ਜਿਨ੍ਹਾਂ ਨੇ ਹੜਤਾਲ ਦੇ ਆਦੇਸ਼ ਦੇ ਹੱਕ ਵਿੱਚ ਵੋਟ ਦਿੱਤੀ ਹੈ, ਇੱਕ ਨਵੇਂ ਸਮਝੌਤੇ ਲਈ ਜ਼ੋਰ ਦੇ ਰਹੇ ਹਨ। ਇਸ ਦੌਰਾਨ ਏਅਰ ਕੈਨੇਡਾ ਦੇ ਸੀਈਓ ਮਾਈਕਲ ਰੂਸੋ ਨੇ ਗਾਹਕਾਂ ਨੂੰ ਵਿਘਨ ਤੋਂ ਬਚਾਉਣ ਦੀ ਲੋੜ ‘ਤੇ ਜ਼ੋਰ ਦਿੱਤਾ, ਜੇਕਰ ਕੋਈ ਸਮਝੌਤਾ ਹੋ ਜਾਂਦਾ ਹੈ ਤਾਂ ਕੰਮ ਜਲਦੀ ਮੁੜ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।