14 ਅਕਤੂਬਰ 2024: ਮੁੰਬਈ ਤੋਂ ਨਿਊਯਾਰਕ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਦੀ ਧਮਕੀ ਮਿਲੀ ਹੈ। ਜਿਸ ਤੋਂ ਬਾਅਦ ਫਲਾਈਟ ਨੂੰ ਦਿੱਲੀ ਵੱਲ ਮੋੜ ਦਿੱਤਾ ਗਿਆ। ਫਿਲਹਾਲ ਇਹ ਜਹਾਜ਼ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਖੜ੍ਹਾ ਹੈ, ਜਿਸ ‘ਚ 239 ਯਾਤਰੀ ਸਵਾਰ ਸਨ। ਸਾਰੇ ਯਾਤਰੀਆਂ ਨੂੰ ਉਤਾਰ ਕੇ ਬੰਬ ਦੀ ਭਾਲ ਕੀਤੀ ਜਾ ਰਹੀ ਹੈ।
ਪਿਛਲੇ 5 ਦਿਨਾਂ ਵਿੱਚ ਕਿਸੇ ਫਲਾਈਟ ਵਿੱਚ ਬੰਬ ਦੀ ਧਮਕੀ ਦਾ ਇਹ ਦੂਜਾ ਮਾਮਲਾ ਹੈ। 9 ਅਕਤੂਬਰ ਨੂੰ ਲੰਡਨ ਤੋਂ ਦਿੱਲੀ ਜਾ ਰਹੀ ਵਿਸਤਾਰਾ ਏਅਰਲਾਈਨ ਦੀ ਫਲਾਈਟ UK18 ‘ਤੇ ਬੰਬ ਹੋਣ ਦੀ ਸੂਚਨਾ ਮਿਲੀ ਸੀ। ਫਲਾਈਟ ਦੇ ਦਿੱਲੀ ਪਹੁੰਚਣ ਤੋਂ ਲਗਭਗ 3.5 ਘੰਟੇ ਪਹਿਲਾਂ, ਇੱਕ ਯਾਤਰੀ ਨੇ ਜਹਾਜ਼ ਦੇ ਟਾਇਲਟ ਵਿੱਚ ਇੱਕ ਧਮਕੀ ਭਰਿਆ ਟਿਸ਼ੂ ਪੇਪਰ ਦੇਖਿਆ। ਉਸ ਨੇ ਚਾਲਕ ਦਲ ਦੇ ਮੈਂਬਰ ਨੂੰ ਸੂਚਿਤ ਕੀਤਾ। ਫਲਾਈਟ ‘ਚ ਕਰੀਬ 300 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਸੁਰੱਖਿਆ ਜਾਂਚ ਕਾਰਨ ਯਾਤਰੀ ਕਰੀਬ 5 ਘੰਟੇ ਤੱਕ ਹਵਾਈ ਅੱਡੇ ‘ਤੇ ਫਸੇ ਰਹੇ।