BTV BROADCASTING

Watch Live

ਏਅਰਪੋਰਟ ‘ਤੇ ਪਰਿਵਾਰ ਨੂੰ ਮਿਲੀ ਦੁਖਦਾਈ ਖਬਰ, ਕੈਨੇਡਾ ‘ਚ ਪੰਜਾਬ ਦੇ ਨੌਜਵਾਨ ਦੀ ਦਰਦਨਾਕ ਮੌਤ

ਏਅਰਪੋਰਟ ‘ਤੇ ਪਰਿਵਾਰ ਨੂੰ ਮਿਲੀ ਦੁਖਦਾਈ ਖਬਰ, ਕੈਨੇਡਾ ‘ਚ ਪੰਜਾਬ ਦੇ ਨੌਜਵਾਨ ਦੀ ਦਰਦਨਾਕ ਮੌਤ

ਮਲਸੀਆਂ ਨਿਵਾਸੀ ਨੌਜਵਾਨ ਜਸਮੇਰ ਖਹਿਰਾ ਦੀ ਕੈਨੇਡਾ ‘ਚ ਦਰਦਨਾਕ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਜਸਮੇਰ ਸਿੰਘ ਖਹਿਰਾ (36) ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦਾ ਭਤੀਜਾ ਅਤੇ ਸੀਨੀਅਰ ਕਾਂਗਰਸੀ ਆਗੂ ਅਜਮੇਰ ਸਿੰਘ ਖਹਿਰਾ ਵਾਸੀ ਪੱਟੀ ਸਾਹਲਾ ਨਗਰ ਮਲਸੀਆਂ ਦਾ ਪੁੱਤਰ ਹੈ।

ਜਸਮੇਰ ਸਿੰਘ ਖਹਿਰਾ ਦੀ ਬੀਤੇ ਦਿਨੀਂ ਸਰੀ (ਕੈਨੇਡਾ) ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ ਅਤੇ ਵੱਡੀ ਗਿਣਤੀ ‘ਚ ਲੋਕ ਖਹਿਰਾ ਪਰਿਵਾਰ ਅਤੇ ਵਿਧਾਇਕ ਸ਼ੇਰੋਵਾਲੀਆ ਦੇ ਘਰ ਦੁੱਖ ਸਾਂਝਾ ਕਰਨ ਪੁੱਜੇ | ਮ੍ਰਿਤਕ ਜਸਮੇਰ ਸਿੰਘ ਆਪਣੇ ਪਿੱਛੇ ਪਤਨੀ ਅਤੇ 2 ਲੜਕੀਆਂ ਛੱਡ ਗਿਆ ਹੈ। ਜਾਣਕਾਰੀ ਦਿੰਦਿਆਂ ਅਸ਼ਵਿੰਦਰਪਾਲ ਸਿੰਘ ਨੀਟੂ ਚੇਅਰਮੈਨ ਸ਼ੂਗਰ ਮਿੱਲ ਨਕੋਦਰ ਨੇ ਦੱਸਿਆ ਕਿ ਜਮਸੇਰ ਸਿੰਘ ਖਹਿਰਾ ਦੀ ਪਤਨੀ ਅਤੇ ਬੱਚੇ ਭਾਰਤ (ਮਲੇਸ਼ੀਆ) ਆਏ ਹੋਏ ਸਨ। ਜਦੋਂ ਉਹ ਵਾਪਸ ਕੈਨੇਡਾ ਜਾਣ ਲਈ ਦਿੱਲੀ ਏਅਰਪੋਰਟ ਪਹੁੰਚਿਆ ਤਾਂ ਉਸ ਨੂੰ ਇਹ ਦੁਖਦਾਈ ਖ਼ਬਰ ਮਿਲੀ ਅਤੇ ਉਸ ਨੂੰ ਦਿੱਲੀ ਤੋਂ ਘਰ ਪਰਤਣਾ ਪਿਆ। ਉਨ੍ਹਾਂ ਦੱਸਿਆ ਕਿ ਜਸਮੇਰ ਸਿੰਘ ਦਾ ਅੰਤਿਮ ਸੰਸਕਾਰ ਸਾਹਲਾ ਨਗਰ ਮਲਸੀਆਂ ਵਿੱਚ ਕੀਤਾ ਜਾਵੇਗਾ। ਲਾਸ਼ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

Related Articles

Leave a Reply