ਪੱਛਮੀ ਏਸ਼ੀਆ ਵਿਚ ਤਣਾਅ ਘਟਣ ਦੇ ਕੋਈ ਸੰਕੇਤ ਨਹੀਂ ਹਨ। ਇਜ਼ਰਾਇਲੀ ਫੌਜ ਨੇ ਐਤਵਾਰ ਨੂੰ ਲੇਬਨਾਨ ਦੀ ਰਾਜਧਾਨੀ ਬੇਰੂਤ ਦੇ ਉੱਤਰੀ ਇਲਾਕੇ ‘ਚ ਹਵਾਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਵਿੱਚ ਦੋ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਲੇਬਨਾਨ ਦੇ ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਹਮਲਾ ਉੱਤਰੀ ਬੇਰੂਤ ਦੇ ਅਲਾਮਤ ਪਿੰਡ ਵਿੱਚ ਹੋਇਆ, ਜਿਸ ਵਿੱਚ 20 ਲੋਕ ਮਾਰੇ ਗਏ ਹਨ। ਜਦਕਿ ਛੇ ਹੋਰ ਜ਼ਖ਼ਮੀ ਹੋ ਗਏ ਹਨ।
ਅੰਤਰਰਾਸ਼ਟਰੀ ਮੀਡੀਆ ਦੇ ਅਨੁਸਾਰ, ਜਿਸ ਖੇਤਰ ਵਿੱਚ ਹਵਾਈ ਹਮਲੇ ਹੋਏ ਸਨ, ਉੱਥੇ ਹਿਜ਼ਬੁੱਲਾ ਦੀ ਵੱਡੀ ਮੌਜੂਦਗੀ ਹੈ। ਫਿਲਹਾਲ ਇਨ੍ਹਾਂ ਹਮਲਿਆਂ ਨੂੰ ਲੈ ਕੇ ਇਜ਼ਰਾਈਲ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ