ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿੱਚ ਇੱਕ ਸਟੋਰ ਲੁੱਟਣ ਦੌਰਾਨ ਇੱਕ ਨੌਜਵਾਨ ਨੇ ਇੱਕ ਭਾਰਤੀ ਵਿਅਕਤੀ ਨੂੰ ਗੋਲੀ ਮਾਰ (Indian youth shot deat) ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਹ ਘਟਨਾ ਮੰਗਲਵਾਰ ਨੂੰ ਏਅਰਪੋਰਟ ਰੋਡ ‘ਤੇ ਸਥਿਤ ਤੰਬਾਕੂ ਹਾਊਸ ਸਟੋਰ ‘ਤੇ ਵਾਪਰੀ। ਮ੍ਰਿਤਕ ਭਾਰਤੀ ਦੀ ਪਛਾਣ ਮਾਨਕ ਪਟੇਲ ਵਜੋਂ ਹੋਈ ਹੈ।
ਪੁਲਸ ਨੇ ਨਾਬਾਲਗ ਨੂੰ ਹਿਰਾਸਤ ‘ਚ ਲੈ ਲਿਆ ਹੈ। ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਵਾਲੀ ਥਾਂ ‘ਤੇ ਗੋਲੀਆਂ ਚੱਲਣ ਦੀ ਰਿਪੋਰਟ ਮਿਲੀ ਹੈ। ਜਦੋਂ ਅਧਿਕਾਰੀ ਉਥੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਮਾਣਕ ਪਟੇਲ ਜ਼ਖਮੀ ਹਾਲਤ ‘ਚ ਪਿਆ ਸੀ। ਉਸ ਨੂੰ ਨੇੜਲੇ ਨੋਵੈਂਟ ਹੈਲਥ ਰੋਵਨ ਮੈਡੀਕਲ ਸੈਂਟਰ ਲਿਜਾਇਆ ਗਿਆ। ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਕਿਤੇ ਹੋਰ ਰੈਫਰ ਕੀਤਾ ਗਿਆ, ਪਰ ਬਚਾਇਆ ਨਹੀਂ ਜਾ ਸਕਿਆ।
ਗੋਲ਼ੀ ਚੱਲਣ ਦਾ ਕਾਰਨ ਸਾਹਮਣੇ ਨਹੀਂ ਆਇਆ
ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੂੰ ਗੋਲ਼ੀ ਕਿਉਂ ਮਾਰੀ ਗਈ। ਪਟੇਲ ਆਪਣੇ ਪਿੱਛੇ ਆਪਣੀ ਪਤਨੀ ਅਮੀ, ਜੋ ਸਾਢੇ ਸੱਤ ਮਹੀਨੇ ਦੀ ਗਰਭਵਤੀ ਹੈ ਅਤੇ ਪੰਜ ਸਾਲ ਦੀ ਬੇਟੀ ਛੱਡ ਗਿਆ ਹੈ। ਗਾਹਕਾਂ ਅਤੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਪਟੇਲ ਕਿਸੇ ਲਈ ਵੀ ਕੁਝ ਵੀ ਕਰਨ ਲਈ ਤਿਆਰ ਸੀ। ਸਾਰੇ ਉਸਨੂੰ ਮਾਈਕ ਕਹਿ ਕੇ ਬੁਲਾਉਂਦੇ ਸਨ।