ਬਿੱਗ ਬੌਸ ਓਟੀਟੀ ਸੀਜ਼ਨ 3 ਦਾ ਅੰਤ ਹੋ ਗਿਆ ਹੈ। ਇਸ ਸ਼ੋਅ ਦੇ ਖਤਮ ਹੋਣ ਤੋਂ ਬਾਅਦ ਵੀ ਅਰਮਾਨ ਮਲਿਕ ਦਾ ਪਰਿਵਾਰ ਸੁਰਖੀਆਂ ‘ਚ ਬਣਿਆ ਹੋਇਆ ਹੈ। ਹਾਲ ਹੀ ਦੇ ਸੀਜ਼ਨ ‘ਚ ਅਰਮਾਨ ਮਲਿਕ, ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ ਦੇ ਸਮੀਕਰਨ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਸ਼ੋਅ ਖਤਮ ਹੋਣ ਤੋਂ ਬਾਅਦ ਕ੍ਰਿਤਿਕਾ ਹੁਣ ਸ਼ੋਅ ਦੇ ਥੱਪੜ ਮਾਰਨ ਵਾਲੇ ਸਕੈਂਡਲ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਇਕ ਵਾਰ ਫਿਰ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਥੱਪੜ ਮਾਰਨ ਦੀ ਘਟਨਾ ‘ਤੇ ਕ੍ਰਿਤਿਕਾ ਨੇ ਤੋੜੀ ਚੁੱਪ
ਸ਼ੋਅ ਦਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਵਿਸ਼ਾਲ ਨੇ ਇਕ ਹੋਰ ਪ੍ਰਤੀਯੋਗੀ ਲਵਕੇਸ਼ ਕਟਾਰੀਆ ਨੂੰ ਕਿਹਾ ਕਿ ਉਹ ਕ੍ਰਿਤਿਕਾ ਨੂੰ ਪਸੰਦ ਕਰਦੇ ਹਨ। ਜਵਾਬ ‘ਚ ਅਰਮਾਨ ਨੇ ਵਿਸ਼ਾਲ ਨੂੰ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਬਿੱਗ ਬੌਸ ਦੇ ਨਿਯਮਾਂ ਦੀ ਵੀ ਉਲੰਘਣਾ ਹੋਈ ਅਤੇ ਲੋਕਾਂ ਨੇ ਅਰਮਾਨ ਮਲਿਕ ਨੂੰ ਕੱਢਣ ਦੀ ਮੰਗ ਵੀ ਕੀਤੀ।
ਲਵਕੇਸ਼ ‘ਤੇ ਨਿਸ਼ਾਨਾ
ਹੁਣ ਹਾਲ ਹੀ ‘ਚ ਕ੍ਰਿਤਿਕਾ ਨੇ ਇਸ ਮਾਮਲੇ ‘ਤੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਹੈ ਕਿ ਉਸ ਦਾ ਪਤੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਨੇ ਲਵਕੇਸ਼ ‘ਤੇ ਆਪਣੀ ਨਿਰਾਸ਼ਾ ਵੀ ਜ਼ਾਹਰ ਕੀਤੀ, ਜਿਸ ਨੇ ਕਥਿਤ ਤੌਰ ‘ਤੇ ਉਸ ਬਾਰੇ ਵਿਸ਼ਾਲ ਦੀਆਂ ਟਿੱਪਣੀਆਂ ‘ਤੇ ਆਪਣਾ ਰੁਖ ਬਦਲ ਲਿਆ ਸੀ। ਟਾਈਮਜ਼ ਆਫ ਇੰਡੀਆ ਨਾਲ ਗੱਲ ਕਰਦੇ ਹੋਏ, ਕ੍ਰਿਤਿਕਾ ਨੇ ਯਾਦ ਕੀਤਾ ਕਿ ਜਦੋਂ ਇਹ ਘਟਨਾ ਵਾਪਰੀ, ਲਵਕੇਸ਼ ਨੇ ਕਨਫੈਸ਼ਨ ਰੂਮ ਵਿੱਚ ਮੰਨਿਆ ਕਿ ਵਿਸ਼ਾਲ ਗਲਤ ਸੀ। ਲਵਕੇਸ਼ ਨੇ ਅਰਮਾਨ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਹ ਅਰਮਾਨ ਦੀ ਜਗ੍ਹਾ ਹੁੰਦਾ ਤਾਂ ਵਿਸ਼ਾਲ ਨੂੰ ਜ਼ਰੂਰ ਮਾਰ ਦਿੰਦਾ।