ਅਮਰੀਕਾ ਜਾਣ ਵਾਲੀ ਇੱਕ ਉਡਾਣ ਦੌਰਾਨ, ਓਨਟਾਰੀਓ ਦੇ ਇੱਕ ਵਿਅਕਤੀ ਨੇ ਜਹਾਜ਼ ਦੇ ਐਮਰਜੈਂਸੀ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਦੱਸਦਈਏ ਕਿ ਇਹ ਘਟਨਾ 19 ਨਵੰਬਰ ਨੂੰ ਵਾਪਰੀ, ਜਦੋਂ ਵਿਅਕਤੀ ਨੇ ਆਪਣੇ ਆਪ ਨੂੰ “ਕਪਤਾਨ” ਦੱਸਦੇ ਹੋਏ ਜਹਾਜ਼ ਤੋਂ ਛਾਲ ਮਾਰਨ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਜਹਾਜ਼ ‘ਤੇ ਮੌਜੂਦ ਯਾਤਰੀਆਂ ਅਤੇ ਸਟਾਫ ਨੇ ਮਿਲ ਕੇ ਉਸਨੂੰ ਕਾਬੂ ਵਿੱਚ ਕੀਤਾ। ਇਹ ਦੱਸਿਆ ਜਾ ਰਿਹਾ ਹੈ ਕਿ ਉਸ ਵਿਅਕਤੀ ਨੇ ਪਹਿਲਾਂ ਇੱਕ ਐਅਰ ਹੋਸਟਸ ਦੀ ਘੜੀ ਅਤੇ ਮਾਸਕ ਦੀ ਤਾਰੀਫ਼ ਕੀਤੀ, ਫਿਰ “ਉਸੇ ਸਮੇਂ ਵਿਅਕਤੀ ਨੇ ਜਹਾਜ਼ ਤੋਂ ਬਾਹਰ ਜਾਣ” ਦੀ ਮੰਗ ਕੀਤੀ। ਜਦੋਂ ਵਿਅਕਤੀ ਨੇ ਮਨਾ ਕਰਨ ਤੋਂ ਬਾਅਦ ਵੀ ਜਬਰਦਸਤੀ ਦਰਵਾਜ਼ੇ ਵੱਲ ਦੌੜ ਲਾਈ, ਉਦੋਂ ਐਅਰ ਹੋਸਟਸ ਨੇ ਰਸਤੇ ਵਿੱਚ ਖੜ੍ਹਕੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਸ ਦਾ ਦਮ ਘੁੱਟ ਗਿਆ। ਜਿਸ ਤੋਂ ਬਾਅਦ ਤਿੰਨ ਯਾਤਰੀਆਂ ਦੀ ਮਦਦ ਨਾਲ ਉਸਨੂੰ ਡਕਟ ਟੇਪ ਨਾਲ ਬੰਨ੍ਹ ਕੇ ਜਹਾਜ਼ ਦੇ ਮੰਜ਼ਿਲ ‘ਤੇ ਪਹੁੰਚਣ ਤੱਕ ਰੋਕ ਕੇ ਰੱਖਿਆ ਗਿਆ। ਅਤੇ ਜਦੋਂ ਫਲਾਈਟ ਟਰਮੀਨਲ ‘ਤੇ ਪਹੁੰਚੀ, ਉਦੋਂ ਸੱਤ ਪੁਲਿਸ ਅਫਸਰ ਅਤੇ ਛੇ ਐਫਬੀਆਈ ਏਜੰਟ ਮੌਕੇ ‘ਤੇ ਹਾਜ਼ਰ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਵਿਅਕਤੀ ਨੂੰ ਜਹਾਜ਼ ਤੋਂ ਕਾਬੂ ਕਰਕੇ ਅੱਗੇ ਦੀ ਜਾਂਚ ਲਈ ਹਿਰਾਸਤ ਵਿੱਚ ਲਿਆ। ਇਸ ਘਟਨਾ ਦੌਰਾਨ, ਏਅਰਲਾਈਨ ਦੇ ਸਟਾਫ ਅਤੇ ਯਾਤਰੀਆਂ ਦੇ ਸਹਿਯੋਗ ਦੀ ਸਰਾਹਨਾ ਕੀਤੀ ਗਈ।