BTV BROADCASTING

ਇੱਕ ਹੈਰਾਨ ਕਰਨ ਵਾਲੀ ਤ੍ਰਾਸਦੀ: 12-ਸਾਲ ਦੇ ਬੱਚੇ ਨੇ VR ਹੈੱਡਸੈੱਟ ਨਾ ਮਿਲਣ ‘ਤੇ ਮਾਂ ਦਾ ਕੀਤਾ ਕਤਲ

ਇੱਕ ਹੈਰਾਨ ਕਰਨ ਵਾਲੀ ਤ੍ਰਾਸਦੀ: 12-ਸਾਲ ਦੇ ਬੱਚੇ ਨੇ VR ਹੈੱਡਸੈੱਟ ਨਾ ਮਿਲਣ ‘ਤੇ ਮਾਂ ਦਾ ਕੀਤਾ ਕਤਲ

ਇੱਕ ਮਿਲਵੌਕੀ ਮੁੰਡਾ, ਜਿਸ ਦੀ ਉਮਰ ਹੁਣ 12 ਸਾਲ ਦੀ ਹੈ, ਜਦੋਂ ਉਹ 10 ਸਾਲ ਦਾ ਸੀ, ਇੱਕ ਵਰਚੁਅਲ ਰਿਐਲਿਟੀ ਹੈੱਡਸੈੱਟ ‘ਤੇ ਆਪਣੀ ਮਾਂ ਨੂੰ ਗੋਲੀ ਮਾਰਨ ਅਤੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਦੋਸ਼ੀ ਮੁੰਡਾ ਸੋਮਵਾਰ ਨੂੰ ਉਲਟਾ, ਮੁਆਫੀ ਦੀ ਸੁਣਵਾਈ ਲਈ ਅਦਾਲਤ ਵਿੱਚ ਮੌਜੂਦ ਸੀ, ਜਿਥੇ ਉਸ ਨੂੰ ਕਤਲ ਲਈ ਦੋਸ਼ੀ ਠਹਿਰਾ ਦਿੱਤਾ ਗਿਆ। ਰਿਪੋਰਟ ਮੁਤਾਬਕ ਘਾਤਕ ਗੋਲੀਬਾਰੀ ਨਵੰਬਰ 2022 ਵਿੱਚ 87ਵੇਂ ਅਤੇ ਹੇਮਲੋਕ ਦੇ ਨੇੜੇ ਇੱਕ ਘਰ ਵਿੱਚ ਹੋਈ ਸੀ। ਜੱਜ ਦੇ ਅਦਾਲਤੀ ਹੁਕਮਾਂ ਕਾਰਨ ਮੁੰਡੇ ਦਾ ਨਾਮ ਸਾਹਮਣੇ ਨਹੀਂ ਆਇਆ ਹੈ। ਪਰ ਉਸ ‘ਤੇ ਇੱਕ ਬਾਲਗ ਵਜੋਂ ਦੋਸ਼ ਲਗਾਇਆ ਗਿਆ ਹੈ। ਜਿਥੇ ਦੋਸ਼ੀ ਦੇ ਬਚਾਅ ਪੱਖ ਨੇ ਸੋਮਵਾਰ ਨੂੰ ਦਲੀਲ ਦਿੱਤੀ ਕਿ ਮੁੰਡੇ ਦੇ ਕੇਸ ਨੂੰ ਬਾਲ ਅਦਾਲਤ ਵਿੱਚ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ।

ਰਿਪੋਰਟ ਮੁਤਾਬਕ ਮਾਮਲੇ ਦੀ ਸੁਣਵਾਈ ਦੌਰਾਨ ਵਕੀਲਾਂ ਨੇ ਕਿਹਾ ਕਿ ਇਸ 12 ਸਾਲ ਦੇ ਬੱਚੇ ਨੇ 2022 ਵਿੱਚ ਆਪਣੇ ਘਰ ਦੇ ਬੇਸਮੈਂਟ ਵਿੱਚ ਆਪਣੀ ਮੰਮੀ, ਕੁਆਨਾ ਮਾਨ ਦੀ ਹੱਤਿਆ ਕਰ ਦਿੱਤੀ ਸੀ। ਜਿਸ ਦੀ ਵਜ੍ਹਾ ਪ੍ਰੋਸੀਕਿਊਟਰਸ ਨੇ ਦੱਸੀ ਕਿ ਬੱਚੇ ਨੇ ਆਪਣੀ ਮੰਮੀ ਨੂੰ ਸਵੇਰੇ ਜਲਦੀ ਉੱਠਾਉਣ ਅਤੇ ਉਸਨੂੰ ਇੱਕ ਵਰਚੁਅਲ ਰਿਐਲਿਟੀ ਹੈੱਡਸੈੱਟ ਨਾ ਖਰੀਦ ਕੇ ਦੇਣ ਲਈ ਗੋਲੀ ਮਾਰ ਕੇ ਮਾਰ ਦਿੱਤਾ ਸੀ। ਕਿਉਂਕਿ ਉਸ ‘ਤੇ ਪਹਿਲੀ-ਡਿਗਰੀ ਇਰਾਦਤਨ ਹੱਤਿਆ ਦਾ ਦੋਸ਼ ਲਗਾਇਆ ਗਿਆ ਹੈ, ਉਸ ‘ਤੇ ਬਾਲਗ ਵਜੋਂ ਦੋਸ਼ ਲਗਾਇਆ ਜਾ ਰਿਹਾ ਹੈ। ਉਥੇ ਹੀ ਬਚਾਅ ਪੱਖ ਨੇ ਕਿਹਾ ਕਿ ਬੱਚਾ ਇੱਕ ਮਾਨਸਿਕ ਬਿਮਾਰੀ ਨਾਲ ਪੀੜਤ ਸੀ ਜੋ ਖੇਡ ਦੇ ਮੈਦਾਨ ਵਿੱਚ ਸਿਰ ਤੇ ਸੱਟ ਵਜਣ ਨਾਲ ਬਾਅਦ ਵਿੱਚ ਹੋਰ ਵੀ ਜ਼ਿਆਦਾ ਵਿਗੜ ਗਈ।

ਖਬਰਾਂ ਮੁਤਾਬਕ ਇੱਕ ਜੱਜ ਤੋਂ ਇਸ ਹਫਤੇ ਦੇ ਅੰਤ ਵਿੱਚ ਇਸ ਮਾਮਲੇ ਨੂੰ ਲੈ ਕੇ ਫੈਸਲਾ ਸੁਣਾਏ ਜਾਣ ਦੀ ਉਮੀਦ ਹੈ। ਇਸ ਦੇ ਨਾਲ ਮਾਮਲੇ ਚ ਜੁੜੇ ਜਾਂਚਕਰਤਾਵਾਂ ਨੇ ਜਾਣਕਾਰੀ ਦਿੱਤੀ ਕਿ ਮੁੰਡੇ ਨੇ ਆਪਣੀ ਮਾਂ ਦੀ ਮੌਤ ਤੋਂ ਅਗਲੇ ਦਿਨ ਵਰਚੁਅਲ ਰਿਐਲਿਟੀ ਹੈੱਡਸੈੱਟ ਖਰੀਦਿਆ ਸੀ। ਜਿਸ ਤੋਂ ਬਾਅਦ ਜੁਲਾਈ 2023 ਵਿੱਚ ਮੁੰਡਾ ਕਾਬਲ ਪਾਇਆ ਗਿਆ ਸੀ। ਯੋਗਤਾ ਸੰਬੰਧੀ ਚਿੰਤਾਵਾਂ ਉਠਾਏ ਜਾਣ ਤੋਂ ਬਾਅਦ ਇੱਕ ਮਨੋਵਿਗਿਆਨੀ ਦੁਆਰਾ ਉਸਦਾ ਮੁਲਾਂਕਣ ਵੀ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸਤੰਬਰ 2023 ਵਿੱਚ ਇੱਕ ਮੁਢਲੀ ਸੁਣਵਾਈ ਦੌਰਾਨ, ਅਦਾਲਤ ਨੇ ਫੈਸਲਾ ਸੁਣਾਇਆ ਸੀ ਕਿ ਮੁਕੱਦਮੇ ਨੂੰ ਸ਼ੁਰੂ ਕਰਨ ਲਈ ਕਾਫ਼ੀ ਸਬੂਤ ਮੌਜੂਦ ਸਨ।

Related Articles

Leave a Reply