ਇੰਟੀਗ੍ਰੇਟੇਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੂੰ 71 ਸਾਲਾ ਔਰਤ ਦੇ ਉਸਦੇ ਘਰ ਵਿੱਚ ਮ੍ਰਿਤਕ ਪਾਏ ਜਾਣ ਤੋਂ ਬਾਅਦ ਰਿਚਮੰਡ ਬੁਲਾਇਆ ਗਿਆ। ਰਿਚਮੰਡ ਆਰਸੀਐਮਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸ਼ਾਮ ਨੂੰ ਕਰੀਬ 5 ਵਜੇ ਵੈੱਲਨੈਸ ਚੈੱਕ ਲਈ ਇੱਕ ਫੋਨ ਆਇਆ ਸੀ। ਅਤੇ ਜਦੋਂ ਅਧਿਕਾਰੀ ਰੇਲਵੇ ਐਵੇਨਿਊ ਨੇੜੇ ਪ੍ਰਿੰਸਟਨ ਐਵੇਨਿਊ ਸਥਿਤ ਘਰ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਔਰਤ ਅਤੇ ਉਸ ਦੇ 38 ਸਾਲਾ ਪੁੱਤਰ ਨੂੰ ਲੱਭਿਆ।
ਪੁਲਿਸ ਦਾ ਕਹਿਣਾ ਹੈ ਕਿ ਮੌਕੇ ‘ਤੇ ਮਿਲੇ ਸਬੂਤਾਂ ਦੇ ਕਾਰਨ, ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੌਰਾਨ IHIT ਦੇ ਸਾਰਜੈਂਟ ਟਿਮਥੀ ਪਿਰੋਟੀ ਨੇ ਕਿਹਾ ਕਿ ਇਹ ਇੱਕ ਵਖਰੀ ਘਟਨਾ ਹੈ ਜਿਸ ਨਾਲ ਜਨਤਾ ਲਈ ਕੋਈ ਖਤਰੇ ਵਾਲੀ ਗੱਲ ਨਹੀਂ ਹੈ। ਪੀੜਤ ਜਾਂ ਇਸ ਘਟਨਾ ਵਿੱਚ ਸ਼ਾਮਲ ਕਿਸੇ ਹੋਰ ਵਿਅਕਤੀ ਬਾਰੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਤੁਰੰਤ IHIT ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।