BTV BROADCASTING

Watch Live

ਇੰਡੀਗੋ ਨੇ ਫਲਾਈਟ ‘ਚ ਔਰਤਾਂ ਨੂੰ ਆਪਣੀ ਪਸੰਦ ਦੀ ਸੀਟ ਚੁਣਨ ਦਾ ਦਿੱਤਾ ਵਿਕਲਪ

ਇੰਡੀਗੋ ਨੇ ਫਲਾਈਟ ‘ਚ ਔਰਤਾਂ ਨੂੰ ਆਪਣੀ ਪਸੰਦ ਦੀ ਸੀਟ ਚੁਣਨ ਦਾ ਦਿੱਤਾ ਵਿਕਲਪ

ਇੰਡੀਗੋ ਏਅਰਲਾਈਨਜ਼ ਨੇ ਇਕ ਨਵਾਂ ਫੀਚਰ ਪੇਸ਼ ਕੀਤਾ ਹੈ, ਜਿਸ ਤਹਿਤ ਮਹਿਲਾ ਯਾਤਰੀਆਂ ਨੂੰ ਆਪਣੀ ਪਸੰਦ ਦੀ ਸੀਟ ਚੁਣਨ ਦਾ ਵਿਕਲਪ ਮਿਲੇਗਾ। ਮਹਿਲਾ ਯਾਤਰੀ ਹੁਣ ਵੈੱਬ ਚੈਕ-ਇਨ ਰਾਹੀਂ ਇਹ ਪਤਾ ਕਰ ਸਕਣਗੇ ਕਿ ਕਿਹੜੀਆਂ ਸੀਟਾਂ ਪਹਿਲਾਂ ਹੀ ਰਾਖਵੀਆਂ ਹਨ ਅਤੇ ਕਿਹੜੀਆਂ ਨਹੀਂ। ਇਸ ਪਹਿਲ ਦਾ ਮੁੱਖ ਉਦੇਸ਼ ਮਹਿਲਾ ਯਾਤਰੀਆਂ ਲਈ ਹਵਾਈ ਯਾਤਰਾ ਨੂੰ ਵਧੇਰੇ ਸੁਰੱਖਿਅਤ ਅਤੇ ਆਰਾਮਦਾਇਕ ਬਣਾਉਣਾ ਹੈ।

ਏਅਰਲਾਈਨਜ਼ ਬਿਆਨ- ਇਸ ਪਹਿਲਕਦਮੀ ‘ਤੇ ਮਾਣ ਹੈ
ਇਹ ਸਹੂਲਤ ਵਿਸ਼ੇਸ਼ ਤੌਰ ‘ਤੇ ਮਹਿਲਾ ਯਾਤਰੀਆਂ ਦੇ ਪੈਸੰਜਰ ਨੇਮ ਰਿਕਾਰਡ (PNR) ਲਈ ਤਿਆਰ ਕੀਤੀ ਗਈ ਹੈ। ਜਿਸ ਵਿੱਚ ਇਕੱਲੀਆਂ ਸਫ਼ਰ ਕਰਨ ਵਾਲੀਆਂ ਔਰਤਾਂ ਅਤੇ ਆਪਣੇ ਪਰਿਵਾਰ ਸਮੇਤ ਸਫ਼ਰ ਕਰਨ ਵਾਲੀਆਂ ਔਰਤਾਂ ਲਈ ਸਹੂਲਤਾਂ ਉਪਲਬਧ ਹੋਣਗੀਆਂ। ਇੰਡੀਗੋ ਏਅਰਲਾਈਨਜ਼ ਨੇ ਇਕ ਬਿਆਨ ‘ਚ ਕਿਹਾ ਕਿ ਇੰਡੀਗੋ ਨੂੰ ਨਵੀਂ ਸੁਵਿਧਾ ਸ਼ੁਰੂ ਕਰਨ ‘ਤੇ ਮਾਣ ਹੈ। ਇਸ ਸਹੂਲਤ ਦਾ ਉਦੇਸ਼ ਸਾਡੀਆਂ ਮਹਿਲਾ ਯਾਤਰੀਆਂ ਲਈ ਯਾਤਰਾ ਦੇ ਅਨੁਭਵ ਨੂੰ ਵਧੇਰੇ ਆਰਾਮਦਾਇਕ ਬਣਾਉਣਾ ਹੈ। ਇਹ ਮਾਰਕੀਟ ਖੋਜ ਤੋਂ ਬਾਅਦ ਤਿਆਰ ਕੀਤਾ ਗਿਆ ਹੈ ਅਤੇ ਵਰਤਮਾਨ ਵਿੱਚ ਪਾਇਲਟ ਮੋਡ ਵਿੱਚ ਲਾਗੂ ਕੀਤਾ ਗਿਆ ਹੈ.

ਇੰਡੀਗੋ ਏਅਰਲਾਈਨਜ਼ ਬਿਜ਼ਨਸ ਕਲਾਸ ਵੀ ਪ੍ਰਦਾਨ ਕਰੇਗੀ
ਇੰਡੀਗਾ ਨੇ ਕਿਹਾ, ‘ਅਸੀਂ ਆਪਣੇ ਸਾਰੇ ਯਾਤਰੀਆਂ ਨੂੰ ਇੱਕ ਬੇਮਿਸਾਲ ਯਾਤਰਾ ਅਨੁਭਵ ਪ੍ਰਦਾਨ ਕਰਨ ਲਈ ਵਚਨਬੱਧ ਹਾਂ, ਅਤੇ ਇਹ ਨਵੀਂ ਸਹੂਲਤ ਉਨ੍ਹਾਂ ਕਦਮਾਂ ਵਿੱਚੋਂ ਇੱਕ ਹੈ ਜੋ ਅਸੀਂ ਉਸੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਲੈ ਰਹੇ ਹਾਂ।’ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਵੀ ਹਾਲ ਹੀ ਵਿੱਚ ਇਸ ਸਾਲ ਤੋਂ ਆਪਣੇ ਜਹਾਜ਼ਾਂ ਵਿੱਚ ਬਿਜ਼ਨਸ ਕਲਾਸ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। IndiGo ਅਗਸਤ ਵਿੱਚ ਆਪਣੀ ਸਥਾਪਨਾ ਦੀ 18ਵੀਂ ਵਰ੍ਹੇਗੰਢ ‘ਤੇ ਆਪਣੀਆਂ ਭਵਿੱਖੀ ਯੋਜਨਾਵਾਂ ਦਾ ਖੁਲਾਸਾ ਕਰੇਗਾ। ਕੰਪਨੀ ਨੇ ਹਾਲ ਹੀ ‘ਚ 30 ਵਾਈਡ-ਬਾਡੀ ਜਹਾਜ਼ ਖਰੀਦਣ ਦੀ ਯੋਜਨਾ ਦਾ ਵੀ ਐਲਾਨ ਕੀਤਾ ਸੀ। ਵਰਨਣਯੋਗ ਹੈ ਕਿ ਇੰਡੀਗੋ ਏਅਰਲਾਈਨਜ਼ ਕੋਲ ਇਸ ਵੇਲੇ ਸਿਰਫ਼ ਇਕਾਨਮੀ ਕਲਾਸ ਹੈ ਅਤੇ ਇਸ ਦੇ ਬੇੜੇ ਵਿਚ 360 ਜਹਾਜ਼ ਹਨ ਅਤੇ ਇਹ ਰੋਜ਼ਾਨਾ ਕਰੀਬ 2000 ਉਡਾਣਾਂ ਚਲਾਉਂਦੀ ਹੈ।

Related Articles

Leave a Reply