ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਦੌਰਾਨ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋਏ। ਦੱਸਦਈਏ ਕਿ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਲਈ ਸੰਸਦ ਵੱਲ ਰੋਸ ਮਾਰਚ ਦੌਰਾਨ ਇਸਲਾਮਾਬਾਦ ‘ਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਜਿਥੇ ਪੰਜਾਬ ਸੂਬੇ ‘ਚ ਕਈ ਥਾਵਾਂ ‘ਤੇ ਹਿੰਸਾ ਵਾਪਰੀ, ਜਿਸ ‘ਚ 119 ਪੁਲਿਸ ਕਰਮਚਾਰੀ ਜ਼ਖਮੀ ਹੋਏ ਅਤੇ 22 ਪੁਲਿਸ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਸਰਕਾਰ ਨੇ ਮੁੱਖ ਰਸਤੇ ਬੰਦ ਕਰ ਦਿੱਤੇ ਅਤੇ ਪੁਲਿਸ ਨੇ ਅਥਰੂ ਗੈਸ ਤੇ ਰਬੜ ਦੀ ਗੋਲੀਆਂ ਦੀ ਵਰਤੋਂ ਕੀਤੀ।ਇਸ ਦੌਰਾਨ ਸਰਕਾਰ ਨੇ ਇਮਰਾਨ ਖਾਨ ਦੇ ਪਾਰਟੀ ਆਗੂਆਂ ਨੂੰ ਇਸਲਾਮਾਬਾਦ ਦੇ ਬਾਹਰ ਇਕ ਖੁੱਲੇ ਮੈਦਾਨ ਵਿੱਚ ਧਰਨਾ ਕਰਨ ਦੀ ਪੇਸ਼ਕਸ਼ ਕੀਤੀ, ਪਰ ਕਿਸੇ ਸਮਝੌਤੇ ਤੇ ਨਹੀਂ ਪਹੁੰਚਿਆ ਜਾ ਸਕਿਆ। ਪੁਲਿਸ ਮੁੱਖੀ ਨੇ ਦਾਅਵਾ ਕੀਤਾ ਹੈ ਕਿ ਸਮਰਥਕਾਂ ਵੱਲੋਂ ਜ਼ਿੰਦਾ ਗੋਲੀਆਂ ਚਲਾਈਆਂ ਗਈਆਂ, ਜਦਕਿ ਪੁਲਿਸ ਨੇ ਸਬਰ ਨਾਲ ਕੰਮ ਲਿਆ। ਦੱਸਦਈਏ ਕਿ ਇਸ ਦੌਰਾਨ ਸੁਰੱਖਿਆ ਵਧਾਉਣ ਲਈ ਆਰਮੀ ਬਲਾਂ ਨੂੰ ਸੱਦਾ ਦੇਣ ਜਾਂ ਕਰਫ਼ਿਊ ਲਾਉਣ ਦੇ ਚੇਤਾਵਨੀ ਦਿੱਤੀ ਗਈ ਹੈ। ਇਸਲਾਮਾਬਾਦ ਵਿੱਚ ਸਾਰੇ ਇਕੱਠਾ ਤੇ ਪਾਬੰਦੀ ਹੈ ਅਤੇ ਸਕੂਲ ਵੀ ਬੰਦ ਰਹੇ। ਜ਼ਿਕਰਯੋਗ ਹੈ ਕਿ ਇਮਰਾਨ ਖਾਨ ਨੂੰ ਪਿਛਲੇ ਸਾਲ ਅਗਸਤ ‘ਚ ਗਿਰਫ਼ਤਾਰ ਕੀਤਾ ਗਿਆ ਸੀ, ਅਤੇ ਉਨ੍ਹਾਂ ਦੀ ਰਿਹਾਈ ਲਈ ਇਸ ਤਰ੍ਹਾਂ ਦੇ ਕਈ ਰੋਸ ਮਾਰਚ ਹੋ ਚੁੱਕੇ ਹਨ।
ਇਸਲਾਮਾਬਾਦ ਨੇੜੇ ਝੜਪਾਂ ਵਿੱਚ 1 ਦੀ ਮੌਤ, ਦਰਜਨਾਂ ਜ਼ਖਮੀ
- November 25, 2024