ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਤੀਜੀ ਵਾਰ ਮੁੜ ਵਰਤੋਂ ਯੋਗ ਲਾਂਚ ਵਾਹਨ ਤਕਨੀਕ ਦਾ ਸਫਲ ਪ੍ਰੀਖਣ ਕੀਤਾ ਹੈ। ਇਸਰੋ ਨੇ ਕਿਹਾ ਕਿ ਇਸ ਵਾਰ ਲਾਂਚ ਵਾਹਨ ਦਾ ਪ੍ਰੀਖਣ ਜ਼ਿਆਦਾ ਚੁਣੌਤੀਪੂਰਨ ਸਥਿਤੀਆਂ ‘ਚ ਕੀਤਾ ਗਿਆ ਅਤੇ ਇਹ ਸਾਰੇ ਮਾਪਦੰਡਾਂ ‘ਤੇ ਖਰਾ ਉਤਰਿਆ। ਇਸ ਪਰੀਖਣ ਵਿੱਚ, ਇਸਰੋ ਨੇ ਲੈਂਡਿੰਗ ਇੰਟਰਫੇਸ ਅਤੇ ਤੇਜ਼ ਰਫ਼ਤਾਰ ਨਾਲ ਜਹਾਜ਼ ਦੀ ਲੈਂਡਿੰਗ ਸਥਿਤੀਆਂ ਦੀ ਜਾਂਚ ਕੀਤੀ। ਇਸ ਟੈਸਟ ਦੇ ਨਾਲ, ਇਸਰੋ ਨੇ ਅੱਜ ਦੇ ਸਮੇਂ ਦੀ ਸਭ ਤੋਂ ਮਹੱਤਵਪੂਰਨ ਤਕਨੀਕਾਂ ਵਿੱਚੋਂ ਇੱਕ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਮਜ਼ਬੂਤ ਕਦਮ ਚੁੱਕਿਆ ਹੈ।
ਰੀਯੂਸੇਬਲ ਲਾਂਚ ਵਹੀਕਲ (RLV) ਤਕਨੀਕ ਦਾ ਤੀਜਾ ਸਫਲ ਪ੍ਰੀਖਣ
ਇਸਰੋ ਨੇ ਕਰਨਾਟਕ ਦੇ ਚਿਤਰਦੁਰਗਾ ਵਿੱਚ ਏਰੋਨੌਟਿਕਲ ਟੈਸਟ ਰੇਂਜ ਵਿੱਚ ਐਤਵਾਰ ਨੂੰ ਸਵੇਰੇ 7.10 ਵਜੇ ਮੁੜ ਵਰਤੋਂ ਯੋਗ ਲਾਂਚ ਵਾਹਨ ਦਾ ਤੀਜਾ ਅਤੇ ਆਖਰੀ ਪ੍ਰੀਖਣ ਕੀਤਾ। ਇਸ ਤੋਂ ਪਹਿਲਾਂ ਇਸਰੋ ਨੇ ਮੁੜ ਵਰਤੋਂ ਯੋਗ ਲਾਂਚ ਵਾਹਨ ਦੇ ਦੋ ਸਫਲ ਪ੍ਰੀਖਣ ਕੀਤੇ ਹਨ। ਤੀਸਰੇ ਪ੍ਰੀਖਣ ਵਿੱਚ ਲਾਂਚ ਵਾਹਨ ਨੂੰ ਉੱਚਾਈ ਤੋਂ ਲਾਂਚ ਕੀਤਾ ਗਿਆ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਸਨ, ਇਸ ਦੇ ਬਾਵਜੂਦ ਲਾਂਚ ਵਾਹਨ ‘ਪੁਸ਼ਪਕ’ ਨੇ ਪੂਰੀ ਸ਼ੁੱਧਤਾ ਨਾਲ ਰਨਵੇਅ ‘ਤੇ ਸੁਰੱਖਿਅਤ ਲੈਂਡਿੰਗ ਕੀਤੀ।