BTV BROADCASTING

Watch Live

ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਬਿਆਨ, ਕੈਨੇਡਾ ਨੂੰ Visitor Visa ਦੀ ਦੁਰਵਰਤੋਂ ਰੋਕਣ ਲਈ ਯਤਨਾਂ ਨੂੰ ਕਰਨਾ ਚਾਹੀਦਾ ਹੈ ਮਜ਼ਬੂਤ

ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਬਿਆਨ, ਕੈਨੇਡਾ ਨੂੰ Visitor Visa ਦੀ ਦੁਰਵਰਤੋਂ ਰੋਕਣ ਲਈ ਯਤਨਾਂ ਨੂੰ ਕਰਨਾ ਚਾਹੀਦਾ ਹੈ ਮਜ਼ਬੂਤ

ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਬਿਆਨ, ਕੈਨੇਡਾ ਨੂੰ Visitor Visa ਦੀ ਦੁਰਵਰਤੋਂ ਰੋਕਣ ਲਈ ਯਤਨਾਂ ਨੂੰ ਕਰਨਾ ਚਾਹੀਦਾ ਹੈ ਮਜ਼ਬੂਤ।ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਸਰਕਾਰ ਨੂੰ ਵਿਜ਼ਟਰ ਵੀਜ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਆਪਣੇ ਕੰਟਰੋਲ ਵਿੱਚ ਸੁਧਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਵਿਜ਼ਟਰ ਵੀਜ਼ਿਆਂ ‘ਤੇ ਕੈਨੇਡਾ ਆ ਰਹੇ ਹਨ ਪਰ ਉਹਨਾਂ ਦੀ ਵਰਤੋਂ ਹੋਰ ਉਦੇਸ਼ਾਂ ਲਈ ਕਰ ਰਹੇ ਹਨ, , ਖਾਸ ਕਰਕੇ ਕਿਊਬਿਕ-ਯੂ.ਐਸ. ਸਰਹੱਦ ਤੇ ਜਿਵੇਂ ਕਿ ਸ਼ਰਣ ਦਾ ਦਾਅਵਾ ਕਰਨਾ ਜਾਂ ਅਮਰੀਕਾ ਵਿੱਚ ਦਾਖਲ ਹੋਣਾ, ਇਹ ਮੁੱਦਾ ਵਧੇਰੇ ਧਿਆਨ ਦੇਣ ਯੋਗ ਬਣ ਗਏ ਹਨ। ਰਿਪੋਰਟ ਮੁਤਾਬਕ ਅਕਤੂਬਰ 2023 ਅਤੇ ਅਗਸਤ 2024 ਦੇ ਵਿਚਕਾਰ, ਯੂਐਸ ਬਾਰਡਰ ਪੈਟਰੋਲ ਅਧਿਕਾਰੀਆਂ ਨੇ ਕੈਨੇਡਾ-ਅਮਰੀਕਾ ਸਰਹੱਦ ‘ਤੇ 21,929 ਪ੍ਰਵਾਸੀਆਂ ਨੂੰ ਰੋਕਿਆ, ਜਿਨ੍ਹਾਂ ਵਿੱਚੋਂ ਲਗਭਗ 60% ਭਾਰਤ ਤੋਂ ਆਏ ਸੀ। ਗੌਰ ਕਰਨ ਯੋਗ ਹੈ ਕਿ ਇਹ ਗਿਣਤੀ ਇਕ ਸਾਲ ਪਹਿਲਾਂ ਆਏ ਪ੍ਰਵਾਸੀਆਂ ਦੀ ਗਿਣਤੀ ਨਾਲੋਂ ਦੁੱਗਣੀ ਹੈ। ਇਸ ਕਾਰਨ ਭਾਰਤ ਵਰਗੇ ਦੇਸ਼ਾਂ ਦੇ ਵੀਜ਼ਾ ਬਿਨੈਕਾਰਾਂ ਨੂੰ ਭਵਿੱਖ ਵਿੱਚ ਸਖ਼ਤ ਜਾਂਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਿਲਰ ਨੇ ਕਿਹਾ ਕਿ ਕੈਨੇਡਾ ਨਵੇਂ ਵੀਜ਼ਾ ਉਪਾਵਾਂ ‘ਤੇ ਵਿਚਾਰ ਕਰ ਰਿਹਾ ਹੈ ਪਰ ਉਨ੍ਹਾਂ ਨੇ ਇਸ ਬਾਰੇ ਹੋਰ ਵੇਰਵੇ ਪ੍ਰਦਾਨ ਨਹੀਂ ਕੀਤੇ। ਮੰਤਰੀ ਨੇ ਉਜਾਗਰ ਕੀਤਾ ਕਿ ਸੋਸ਼ਲ ਮੀਡੀਆ ਪੋਸਟਾਂ ਇਸ ਮੁੱਦੇ ਵਿੱਚ ਯੋਗਦਾਨ ਪਾਉਂਦੀਆਂ ਹਨ ਜੋ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋਣਾ ਆਸਾਨ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਕੈਨੇਡਾ-ਅਮਰੀਕੀ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੋਵੇਂ ਦੇਸ਼ ਆਪਣੀਆਂ ਸਰਹੱਦਾਂ ਨੂੰ ਸੁਰੱਖਿਅਤ ਰੱਖਣ ਅਤੇ ਗੈਰ-ਕਾਨੂੰਨੀ ਕ੍ਰਾਸਿੰਗ ਨੂੰ ਰੋਕਣ।

Related Articles

Leave a Reply