ਇਜ਼ਰਾਈਲ ਅਤੇ ਲੇਬਨਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ, ਲੇਬਨਾਨ ਸਮਰਥਿਤ ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਹਮਲੇ ਕੀਤੇ। ਇਨ੍ਹਾਂ ਤਿੰਨਾਂ ਹਮਲਿਆਂ ‘ਚ ਹਿਜ਼ਬੁੱਲਾ ਦੇ ਅੱਤਵਾਦੀਆਂ ਨੇ ਕਰੀਬ 140 ਮਿਜ਼ਾਈਲਾਂ ਦਾਗੀਆਂ। ਇਨ੍ਹਾਂ ਹਮਲਿਆਂ ਵਿਚ ਹੋਏ ਨੁਕਸਾਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਪੇਜਰ ਅਤੇ ਵਾਇਰਲੈੱਸ ਵਰਗੇ ਛੋਟੇ ਉਪਕਰਨਾਂ ਰਾਹੀਂ ਲੇਬਨਾਨ ਵਿੱਚ ਸੈਂਕੜੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ, ਇਜ਼ਰਾਈਲ ਨੇ ਵੀਰਵਾਰ ਦੇਰ ਰਾਤ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ। ਫੌਜ ਨੇ ਕਿਹਾ ਕਿ ਲੜਾਕੂ ਜਹਾਜ਼ਾਂ ਨੇ ਬੰਬਾਰੀ ਕਰਕੇ ਸੈਂਕੜੇ ਰਾਕੇਟ ਲਾਂਚਰ ਬੈਰਲਾਂ ਨੂੰ ਨਸ਼ਟ ਕਰ ਦਿੱਤਾ ਜੋ ਇਜ਼ਰਾਈਲ ਵੱਲ ਦਾਗੇ ਜਾਣੇ ਸਨ।