ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੇ ਸ਼ਨੀਵਾਰ ਨੂੰ ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਾਨ ਹਾਈਟਸ ‘ਤੇ ਰਾਕੇਟ ਹਮਲੇ ਵਿਚ 12 ਬੱਚਿਆਂ ਅਤੇ ਟੀਨਏਜਰਸ ਦੀ ਮੌਤ ਦੇ ਪਿੱਛੇ ਕਥਿਤ ਤੌਰ ‘ਤੇ ਅੱਤਵਾਦੀ ਕਮਾਂਡਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੇਰੂਟ ‘ਤੇ ਹਮਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਨੇ ਰਾਕੇਟ ਹਮਲੇ ਦਾ ਦੋਸ਼ ਹਿਜ਼ਬੁੱਲਾ ਅੱਤਵਾਦੀ ਸਮੂਹ ‘ਤੇ ਲਗਾਇਆ ਹੈ, ਜਿਸ ਨੇ ਹਮਲੇ ਵਿਚ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ ਹੈ| ਹਿਜ਼ਬੁੱਲਾ ਦੇ ਇੱਕ ਅਧਿਕਾਰੀ ਅਤੇ ਸਮੂਹ ਦੇ ਟੀਵੀ ਸਟੇਸ਼ਨ ਨੇ ਕਿਹਾ ਕਿ ਇੱਕ ਇਜ਼ਰਾਈਲੀ ਹਵਾਈ ਹਮਲੇ ਨੇ ਸ਼ਾਮ ਨੂੰ ਬੇਰੂਟ ਦੇ ਦੱਖਣ ਵਿੱਚ ਹਿਜ਼ਬੁੱਲਾ ਦੇ ਗੜ੍ਹ ‘ਤੇ ਅਟੈਕ ਕੀਤਾ, ਜਿਸ ਨਾਲ ਨੁਕਸਾਨ ਹੋਇਆ। ਹਿਜ਼ਬੁੱਲਾ ਦੇ ਅਧਿਕਾਰੀ ਨੇ ਨਿਯਮਾਂ ਦੇ ਅਨੁਸਾਰ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ, ਬੇਰੂਟ ਦੇ ਦੱਖਣੀ ਉਪਨਗਰ ਹੈਰੇਟ ਰੀਕ ‘ਤੇ ਕੀਤੇ ਗਏ ਹਵਾਈ ਹਮਲੇ ਨੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਪਰ ਇਹ ਤੁਰੰਤ ਸਪੱਸ਼ਟ ਨਹੀਂ ਹੋਇਆ ਕਿ ਕਿਸੇ ਹਿਜ਼ਬੁੱਲਾ ਅਧਿਕਾਰੀ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਾਂ ਨਹੀਂ।