ਆਸਟ੍ਰੇਲੀਆ ‘ਚ ਵੀਰਵਾਰ ਨੂੰ ਫਲਸਤੀਨ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਸੰਸਦ ਦੀ ਛੱਤ ‘ਤੇ ‘ਫ੍ਰੀ ਫਲਸਤੀਨ’ ਦੇ ਪੋਸਟਰ ਲਹਿਰਾਏ। ਆਸਟ੍ਰੇਲੀਅਨ ਨਿਊਜ਼ ਚੈਨਲ ਏ.ਬੀ.ਸੀ. ਮੁਤਾਬਕ ਕਾਲੇ ਕੱਪੜੇ ਪਹਿਨੇ ਚਾਰ ਲੋਕ ਤੇਜ਼ੀ ਨਾਲ ਸੰਸਦ ‘ਚ ਦਾਖਲ ਹੋਏ ਅਤੇ ਛੱਤ ‘ਤੇ ਜਾ ਕੇ ਫਰੀ ਫਲਸਤੀਨ ਦੇ ਨਾਅਰੇ ਲਗਾਉਣ ਲੱਗੇ। ਉਨ੍ਹਾਂ ਦੇ ਹੱਥਾਂ ‘ਚ ਪੋਸਟਰ ਵੀ ਸਨ, ਜਿਨ੍ਹਾਂ ‘ਤੇ ਲਿਖਿਆ ਸੀ ‘ਦਰਿਆ ਤੋਂ ਸਮੁੰਦਰ ਤੱਕ, ਫਲਸਤੀਨ ਆਜ਼ਾਦ ਹੋਵੇਗਾ।’
ਇਸ ‘ਤੇ ਆਸਟ੍ਰੇਲੀਆ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਦੇਸ਼ ‘ਚ ਪ੍ਰਗਟਾਵੇ ਦੀ ਆਜ਼ਾਦੀ ਅਤੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੀ ਇਜਾਜ਼ਤ ਹੈ। ਜੇਕਰ ਕੋਈ ਵਿਅਕਤੀ ਸਾਡੇ ਲੋਕਾਂ ਦੀ ਇੱਜ਼ਤ ਨਹੀਂ ਕਰਦਾ ਅਤੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਸਰਕਾਰ ਨੇ ਆਪਣੇ ਇੱਕ ਮੁਸਲਿਮ ਸੰਸਦ ਮੈਂਬਰ ਫਾਤਿਮਾ ਪੇਮੈਨ ਨੂੰ ਮੁਅੱਤਲ ਕਰ ਦਿੱਤਾ ਸੀ। ਫਾਤਿਮਾ ਨੇ ਆਸਟ੍ਰੇਲੀਆ ਦੀ ਗ੍ਰੀਨ ਪਾਰਟੀ ਵੱਲੋਂ ਫਲਸਤੀਨ ਨੂੰ ਆਜ਼ਾਦ ਦੇਸ਼ ਵਜੋਂ ਮਾਨਤਾ ਦੇਣ ਲਈ ਲਿਆਂਦੇ ਪ੍ਰਸਤਾਵ ਦਾ ਸਮਰਥਨ ਕੀਤਾ ਸੀ।