ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈਸੀਸੀ) ਦੇ ਮੁੱਖ ਵਕੀਲ ਕਰੀਮ ਖਾਨ ਨੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਦਾਅਵਿਆਂ ਦੀ ਤੁਰੰਤ ਜਾਂਚ ਦੀ ਮੰਗ ਕੀਤੀ ਹੈ।
ਇੱਕ ਬਿਆਨ ਵਿੱਚ, ਖਾਨ ਨੇ ਆਈਸੀਸੀ ਦੇ ਸੁਤੰਤਰ ਨਿਗਰਾਨੀ ਤੰਤਰ (IOM) ਨੂੰ ਜਾਂਚ ਕਰਨ ਦੀ ਬੇਨਤੀ ਕੀਤੀ ਅਤੇ ਇਸ ਮਾਮਲੇ ਨੂੰ ਸੰਬੋਧਿਤ ਕੀਤਾ ਜਿਸ ਨੂੰ ਉਨ੍ਹਾਂ ਨੇ ਮਾਮਲੇ ਦੇ ਆਲੇ ਦੁਆਲੇ ਪੈਦਾ ਹੋਈ “ਗਲਤ ਜਾਣਕਾਰੀ” ਕਿਹਾ।
ਰਿਪੋਰਟ ਮੁਤਾਬਕ ਕਥਿਤ ਤੌਰ ‘ਤੇ ਦੋਸ਼ਾਂ ਵਿੱਚ ਅਣਚਾਹੇ ਜਿਨਸੀ ਛੂਹਣ ਅਤੇ ਦੁਰਵਿਵਹਾਰ ਸ਼ਾਮਲ ਹੈ, ਜਿਸ ਨੂੰ ਲੈ ਕੇ ਖਾਨ ਨੇ ਦ੍ਰਿੜਤਾ ਨਾਲ ਇਨਕਾਰ ਕੀਤਾ ਹੈ, ਇਹ ਕਹਿੰਦੇ ਹੋਏ ਕਿ ਉਹ ਜਾਂਚ ਵਿੱਚ ਪੂਰਾ ਸਹਿਯੋਗ ਕਰਨਗੇ।
ਇਥੇ ਜ਼ਿਕਰਯੋਗ ਹੈ ਕਿ ਗਾਜ਼ਾ ਵਿੱਚ ਚੱਲ ਰਹੇ ਸੰਘਰਸ਼ ਨਾਲ ਸਬੰਧਤ ਗ੍ਰਿਫਤਾਰੀ ਵਾਰੰਟ ਲਈ ਖਾਨ ਦੀ ਬੇਨਤੀ ਤੋਂ ਬਾਅਦ ਆਈਸੀਸੀ ਨੂੰ ਸਖਤ ਜਾਂਚ ਦਾ ਸਾਹਮਣਾ ਕਰਨਾ ਪਿਆ ਹੈ।
ਜਿਸ ਵਿੱਚ ਹਾਲੀਆ ਮੀਡੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਇੱਕ ਮਹਿਲਾ ਵਕੀਲ ਨੇ ਖਾਨ ‘ਤੇ ਲੰਬੇ ਸਮੇਂ ਤੋਂ ਅਣਚਾਹੇ ਜਿਨਸੀ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਜਿਸ ਦੇ ਚਲਦੇ ਆਈਓਐਮ ਕਥਿਤ ਪੀੜਤ ਦੇ ਸੰਪਰਕ ਵਿੱਚ ਹੈ ਪਰ ਉਸਦੀ ਯੋਗਤਾ ਅਤੇ ਅਧਿਕਾਰਾਂ ਦੀ ਸੁਰੱਖਿਆ ਦੀ ਜ਼ਰੂਰਤ ਬਾਰੇ