ਖਾਣ-ਪੀਣ ਦੀਆਂ ਚੀਜ਼ਾਂ ‘ਚੋਂ ਕਾਕਰੋਚ ਅਤੇ ਕਿਰਲੀਆਂ ਦੇ ਨਿਕਲਣ ਦੀ ਘਟਨਾ ਤੁਸੀਂ ਕਈ ਵਾਰ ਸੁਣੀ ਅਤੇ ਵੇਖੀ ਹੋਵੇਗੀ। ਪਰ ਮੁੰਬਈ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਆਈਸਕ੍ਰੀਮ ਵਿੱਚ ਮਨੁੱਖੀ ਉਂਗਲੀ ਤੋਂ ਮਾਸ ਦਾ ਇੱਕ ਟੁਕੜਾ ਮਿਲਿਆ ਹੈ। ਇਹ ਘਟਨਾ ਮੁੰਬਈ ਦੇ ਮਲਾਡ ਇਲਾਕੇ ਦੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਮਲਾਡ ਨਿਵਾਸੀ ਡਾਕਟਰ ਓਰਲਮ ਬ੍ਰੈਂਡਨ ਸੇਰਾਓ ਨੇ ਆਈਸਕ੍ਰੀਮ ਆਨਲਾਈਨ ਆਰਡਰ ਕੀਤੀ ਸੀ। ਉਸ ਨੇ ਬੜੀ ਦਿਲਚਸਪੀ ਨਾਲ ਆਈਸਕ੍ਰੀਮ ਖੋਲ੍ਹੀ ਪਰ ਬਾਅਦ ਵਿਚ ਉਹ ਦੰਗ ਰਹਿ ਗਿਆ। ਉਸ ਨੇ ਫੋਟੋ ਆਨਲਾਈਨ ਸ਼ੇਅਰ ਕੀਤੀ, ਜਿਸ ‘ਚ ਬਾਹਰ ਮੀਟ ਦਾ ਟੁਕੜਾ ਨਜ਼ਰ ਆ ਰਿਹਾ ਹੈ। ਡਾਕਟਰ ਨੇ ਆਪਣਾ ਅਨੁਭਵ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਮੈਂ ਸੋਚਿਆ ਕਿ ਇਹ ਅਖਰੋਟ ਹੋਵੇਗਾ ਪਰ ਬਾਅਦ ‘ਚ ਜਦੋਂ ਮੈਂ ਧਿਆਨ ਨਾਲ ਦੇਖਿਆ ਤਾਂ ਪਤਾ ਲੱਗਾ ਕਿ ਇਹ ਉਂਗਲੀ ਹੈ।