ਵਿਆਹ ਦੋ ਜ਼ਿੰਦਗੀਆਂ ਨੂੰ ਜੋੜਨ ਵਾਲਾ ਇੱਕ ਪਵਿੱਤਰ ਰਿਸ਼ਤਾ ਹੈ ਇਸ ਦੇ ਨਾਲ ਦੋ ਪਰਿਵਾਰਾਂ ਦੀ ਸਾਂਝ ਵੱਧਦੀ ਹੈ। ਲੇਕਿਨ ਅੱਜ ਦੇ ਸਮੇਂ ਵਿੱਚ ਇਹ ਕੁਝ ਲੋਕਾਂ ਨੇ ਵਿਆਹ ਨੂੰ ਵੀ ਮਜ਼ਾਕ ਬਣਾਕੇ ਰੱਖਿਆ ਹੋਇਆ ਹੈ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਅੰਮ੍ਰਿਤਸਰ ਕੋਟ ਖਾਲਸਾ ਦੇ ਰਹਿਣ ਵਾਲੇ ਇੱਕ ਲੜਕੇ ਵੱਲੋਂ ਯੂਪੀ ਦੀ ਰਹਿਣ ਵਾਲੀ ਲੜਕੀ ਨਾਲ ਜੂਨ 2024 ਨੂੰ ਅੰਗੇਜਮੈਂਟ ਕਰਵਾ ਕੇ ਉਸ ਨਾਲ ਵਿਆਹ ਦਾ ਵਾਅਦਾ ਕਰਕੇ ਕਈ ਵਾਰ ਉਸ ਨਾਲ ਸਰੀਰਕ ਸੰਬੰਧ ਬਣਾਏ ਅਤੇ ਦੋਵਾਂ ਦਾ 8 ਜਨਵਰੀ 2025 ਨੂੰ ਵਿਆਹ ਵੀ ਪੱਕਾ ਹੋ ਗਿਆ। ਇਸ ਦੌਰਾਨ ਲੜਕੇ ਪਰਿਵਾਰ ਵੱਲੋਂ ਇੱਕ ਹਫਤਾ ਪਹਿਲਾਂ ਹੀ ਲੜਕੀ ਪਰਿਵਾਰ ਨੂੰ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ।
ਜਿਸ ਤੋਂ ਬਾਅਦ ਪੀੜਿਤ ਲੜਕੀ ਹੁਣ ਇਨਸਾਫ ਲੈਣ ਲਈ ਅੰਮ੍ਰਿਤਸਰ ਪਹੁੰਚੀ ਅਤੇ ਉਸਨੇ ਅੰਮ੍ਰਿਤਸਰ ਵਿਖੇ ਪੁਲਿਸ ਨੂੰ ਦਰਖਾਸਤ ਦਿੱਤੀ। ਇਸ ਦੌਰਾਨ ਪੀੜਿਤ ਲੜਕੀ ਨੇ ਦੱਸਿਆ ਕਿ ਉਹ ਯੂਪੀ ਦੀ ਰਹਿਣ ਵਾਲੀ ਹੈ ਤੇ ਜੂਨ 2024 ਵਿੱਚ ਉਸਦਾ ਕੋਟ ਖਾਲਸਾ ਦੇ ਰਹਿਣ ਵਾਲੇ ਅਜਮਿੰਦਰ ਸਿੰਘ ਸੰਧੂ ਨਾਮਕ ਨੌਜਵਾਨ ਦੇ ਨਾਲ ਰਿਸ਼ਤਾ ਹੋਇਆ ਸੀ। ਅਤੇ ਰਿਸ਼ਤਾ ਹੋਣ ਤੋਂ ਬਾਅਦ ਕਈ ਵਾਰ ਨੌਜਵਾਨ ਉਸ ਨੂੰ ਮਿਲਣ ਲਖਨਊ ਤੱਕ ਗਿਆ ਤੇ ਕਈ ਵਾਰ ਉਸ ਨੂੰ ਮਿਲਣ ਅੰਮ੍ਰਿਤਸਰ ਵੀ ਆਈ ਇਸ ਦੌਰਾਨ ਦੋਨਾਂ ਵਿੱਚ ਸਰੀਰਕ ਸੰਬੰਧ ਵੀ ਬਣੇ ਅਤੇ ਹੁਣ ਉਹਨਾਂ ਦਾ 8 ਜਨਵਰੀ 2024 ਨੂੰ ਵਿਆਹ ਵੀ ਪੱਕਾ ਹੋਇਆ ਸੀ।
ਜਿਸ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਲੱਖਾਂ ਦੇ ਕਰੀਬ ਪੈਸੇ ਲਗਾ ਕੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਅਤੇ ਹੁਣ ਲੜਕੇ ਪਰਿਵਾਰ ਵੱਲੋਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਲੜਕੀ ਪਰਿਵਾਰ ਨੇ ਕਿਹਾ ਕਿ ਉਹਨਾਂ ਨੇ ਵਿਆਹ ਦੀਆਂ ਤਿਆਰੀਆਂ ਮੁਕੰਮਲ ਕਰ ਲਿਤੀਆਂ ਸਨ ਅਤੇ ਸਾਰੇ ਵਿਆਹ ਲਈ ਰਿਜੋਰਟ ਵੀ ਬੁੱਕ ਕਰ ਲਿੱਤਾ ਸੀ ਇੱਥੋਂ ਤੱਕ ਕਿ ਵਿਆਹ ਲਈ ਸਾਰੇ ਰਿਸ਼ਤੇਦਾਰਾਂ ਨੂੰ ਕਾਰਡ ਵੀ ਵੰਡ ਦਿੱਤੇ ਸਨ। ਲੇਕਿਨ ਹੁਣ ਇਕਦਮ ਹੀ ਲੜਕੇ ਪਰਿਵਾਰ ਵੱਲੋਂ ਵਿਆਹ ਲਈ ਇਨਕਾਰ ਕਰ ਦਿੱਤਾ ਹੈ ਜਿਸ ਨਾਲ ਕਿ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਬਹੁਤ ਬਦਨਾਮੀ ਹੋਵੇਗੀ ਇਸ ਦੇ ਨਾਲ ਹੀ ਪੀੜਿਤ ਲੜਕੀ ਨੇ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾਈ।
ਦੂਜੇ ਪਾਸੇ ਇਸ ਮਾਮਲੇ ਚ ਮਹਿਲਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਯੂਪੀ ਤੋਂ ਆਈ ਇੱਕ ਲੜਕੀ ਵੱਲੋਂ ਦਰਖਾਸਤ ਦਿੱਤੀ ਗਈ ਹੈ ਕਿ ਉਸ ਦਾ 8 ਜਨਵਰੀ ਨੂੰ ਵਿਆਹ ਸੀ ਅਤੇ ਲੜਕੇ ਪਰਿਵਾਰ ਵੱਲੋਂ ਹੁਣ ਵਿਆਹ ਤੋਂ ਇਨਕਾਰ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਸ ਤੇ ਜਾਂਚ ਤੋਂ ਬਾਅਦ ਲੜਕੇ ਪਰਿਵਾਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।