BTV BROADCASTING

Watch Live

ਅੰਮ੍ਰਿਤਸਰ ‘ਚ ਪੁਲਿਸ ‘ਤੇ ਹਮਲਾ, ਦੋ ਗੁੱਟਾਂ ‘ਚ ਝਗੜਾ ਸੁਲਝਾਉਣ ਆਈ ਮਹਿਲਾ ਥਾਣਾ ਇੰਚਾਰਜ ‘ਤੇ ਤਲਵਾਰਾਂ ਤੇ….

ਅੰਮ੍ਰਿਤਸਰ ‘ਚ ਪੁਲਿਸ ‘ਤੇ ਹਮਲਾ, ਦੋ ਗੁੱਟਾਂ ‘ਚ ਝਗੜਾ ਸੁਲਝਾਉਣ ਆਈ ਮਹਿਲਾ ਥਾਣਾ ਇੰਚਾਰਜ ‘ਤੇ ਤਲਵਾਰਾਂ ਤੇ….

ਅੰਮ੍ਰਿਤਸਰ ਦੇ ਵੇਰਕਾ ਥਾਣੇ ਦੀ ਇੰਚਾਰਜ ਅਮਨਜੋਤ ਕੌਰ ‘ਤੇ ਸ਼ੁੱਕਰਵਾਰ ਦੇਰ ਰਾਤ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਹਮਲੇ ‘ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ।

ਸੂਤਰਾਂ ਅਨੁਸਾਰ ਸੂਚਨਾ ਮਿਲਣ ‘ਤੇ ਵੇਰਕਾ ਥਾਣਾ ਇੰਚਾਰਜ ਅਮਨ ਜੋਤ ਦੋ ਗੁੱਟਾਂ ਦੇ ਝਗੜੇ ਨੂੰ ਸੁਲਝਾਉਣ ਲਈ ਪੁੱਜੇ ਸਨ | ਉਥੇ ਮੁਲਜ਼ਮਾਂ ਨੇ ਤਲਵਾਰਾਂ ਅਤੇ ਛੁਰੇ ਨਾਲ ਥਾਣਾ ਇੰਚਾਰਜ ’ਤੇ ਹਮਲਾ ਕਰ ਦਿੱਤਾ। ਫਿਲਹਾਲ ਉਸ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।

Related Articles

Leave a Reply